ਸ੍ਰੀਨਗਰ: ਭਾਰਤੀ ਫ਼ੌਜ ਨੇ ਜੰਮੂ-ਕਸ਼ਮੀਰ ਵਿੱਚ ਅੱਤਵਾਦੀ ਰੋਕੂ ਮੁਹਿੰਮ ਵਿੱਚ ਲੱਗੇ ਹੋਏ ਜਵਾਨਾਂ ਨੂੰ ਆਧੁਨਿਕ 203 ਅਸਾਲਟ ਰਾਈਫਲਾਂ ਨਾਲ ਲੈਸ ਕਰਨ ਦੀ ਤਿਆਰੀ ਹੈ। ਇਸ ਦੇ ਨਾਲ ਹੀ ਬੰਦੂਕ ਵਿੱਚ ਕੁਝ ਬਦਲਾਅ ਕੀਤੇ ਜਾ ਰਹੇ ਹਨ ਜਿਸ ਨਾਲ ਇਸ ਨੂੰ ਲੋੜ ਪੈਣ 'ਤੇ ਛੋਟਾ ਕਰਕੇ ਕਾਰਬਾਈਨ ਵਾਂਗ ਵਰਤਿਆ ਜਾ ਸਕੇ ਤੇ ਕੱਪੜਿਆਂ ਵਿੱਚ ਲੁਕਾਇਆ ਜਾ ਸਕੇਗਾ। ਫ਼ੌਜ ਦੇ ਉੱਚ ਸੂਤਰਾਂ ਮੁਤਾਬਕ ਏਕੇ 203 ਦੀ ਵਰਤੋਂ ਕਾਰਬਾਈਨ ਵਜੋਂ ਕੀਤਾ ਜਾਵੇਗਾ। ਇਸ ਨਾਲ ਫ਼ੌਜ ਨੂੰ ਘੱਟ ਦੂਰੀ ਭਾਵ ਨੇੜੇ ਦੀ ਲੜਾਈ ਮੌਕੇ ਕਾਫੀ ਸਹੂਲਤ ਹੋਵੇਗੀ। ਤਬਦੀਲੀ ਮਗਰੋਂ ਏਕੇ 203 ਦਾ ਬੱਟ ਪੂਰੀ ਤਰ੍ਹਾਂ ਨਾਲ ਹਟਾਇਆ ਜਾ ਸਕੇਗਾ ਤਾਂ ਜੋ ਕਮਰੇ ਵਿੱਚ ਦਾਖ਼ਲ ਹੋਣ ਤੇ ਹੋਰ ਤੰਗ ਥਾਵਾਂ 'ਤੇ ਮੁਹਿੰਮ ਚਲਾਉਣ ਵਿੱਚ ਜਵਾਨਾਂ ਨੂੰ ਸੁਵਿਧਾ ਹੋ ਸਕੇ। ਏਕੇ 203 ਅਸਾਲਟ ਰਾਈਫਲ ਏਕੇ-47 ਦਾ ਸਭ ਤੋਂ ਆਧੁਨਿਕ ਰੂਪ ਹੈ। ਇਸ ਨੂੰ ਉੱਤਰ ਪ੍ਰਦੇਸ਼ ਦੇ ਅਮੇਠੀ ਸਥਿਤ ਆਰਡੀਨੈਂਸ ਫੈਕਟਰੀ ਬੋਰਡ ਤੇ ਰੂਸ ਵੱਲੋਂ ਸਾਂਝੇ ਤੌਰ 'ਤੇ ਤਿਆਰ ਕੀਤਾ ਜਾਵੇਗਾ। ਏਕੇ 203 ਇੱਕ ਮਿੰਟ ਵਿੱਚ 600 ਰੌਂਦ ਦਾਗ ਸਕਦੀ ਹੈ, ਜਿਨ੍ਹਾਂ ਦੀ ਮਾਰ 500 ਮੀਟਰ ਤਕ ਹੈ।