ਪਟਨਾ: ਬਾਡ ਥਾਣਾ ਦੀ ਪੁਲਿਸ ਨੇ ਵੀਰਵਾਰ ਨੂੰ ਵਾਇਰਲ ਹੋਏ ਵੀਡੀਓ ਜਿਸ ‘ਚ ਦੋ ਨੌਜਵਾਨ ਏਕੇ-47 ਰਾਈਫਲ ਲਹਿਰਾਉਂਦੇ ਹੋਏ ਨਜ਼ਰ ਆ ਰਹੇ ਸੀ, ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਬਾਡ ਥਾਣਾ ਮੁਖੀ ਸੰਜਿਤ ਕੁਮਾਰ ਨੇ ਦੱਸਿਆ ਕਿ ਪੁਲਿਸ ਵੱਲੋਂ ਸੋਸ਼ਲ ਮੀਡੀਆ ‘ਤੇ ਵਾਈਰਲ ਵੀਡੀਓ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਤੋਂ ਬਾਅਦ ਜੋ ਤੱਥ ਸਾਹਮਣੇ ਆਉਣਗੇ, ਉਨ੍ਹਾਂ ਦੇ ਆਧਾਰ ‘ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਹ ਪੁੱਛੇ ਜਾਣ ‘ਤੇ ਕਿ ਕੀ ਦੋਵਾਂ ਨੌਜਵਾਨਾਂ ਦੀ ਪਛਾਣ ਹੋ ਗਈ ਹੈ ਤਾਂ ਸੰਜਿਤ ਨੇ ਕਿਹਾ ਕਿ ਸੋਸ਼ਲ ਮੀਡੀਆ ‘ਤੇ ਵਾਇਰਲ ਹੋਏ ਵੀਡੀਓ ‘ਚ ਵਿੱਕੀ ਤੇ ਚੰਦਨ ਨਾਂ ਦੇ ਦੋ ਨੌਜਵਾਨਾਂ ਦੀ ਚਰਚਾ ਹੈ ਜਿਨ੍ਹਾਂ ਦੀ ਪਛਾਣ ਦੀ ਕੋਸ਼ਿਸ਼ ਜਾਰੀ ਹੈ।
ਵਾਇਰਲ ਵੀਡੀਓ ‘ਚ ਮੋਕਾਮਾ ਤੋਂ ਬਾਹੁਬਲੀ ਆਜ਼ਾਦ ਵਿਧਾਇਕ ਅਨੰਤ ਸਿੰਘ ਦੇ ਗੁਆਂਢੀ ਵਿਵੇਕਾ ਪਹਿਲਵਾਨ ਦੇ ਕਮਰੇ ‘ਚ ਦੋਵਾਂ ਨੌਜਵਾਨਾਂ ਦੇ ਦੋ ਏਕੇ-47 ਰਾਈਫਲ ਲਹਿਰਾਏ ਜਾਣ ‘ਤੇ ਪੁਲਿਸ ਨੂੰ ਸਵਾਲ ਕੀਤਾ ਗਿਆ ਕਿ ਕੀ ਉਨ੍ਹਾਂ ਨੇ ਵਿਵੇਕਾ ਦੇ ਕਮਰੇ ਦੀ ਤਲਾਸ਼ੀ ਲਈ ਤਾਂ ਸੰਜਿਤ ਨੇ ਕਿਹਾ ਕਿ ਸਾਰੇ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ।
ਵਿਵੇਕਾ ਨੇ ਸਵੀਕਾਰ ਕੀਤਾ ਕਿ ਵੀਡੀਓ ਉਸ ਦੇ ਭਰਾ ਕਮਲੇਸ਼ ਦੇ ਘਰ ਦਾ ਹੈ। ਵੀਡੀਓ ‘ਚ ਜੋ ਦੋ ਨੌਜਵਾਨ ਨਜ਼ਰ ਆ ਰਹੇ ਹਨ, ਉਹ ਉਨ੍ਹਾਂ ਨੂੰ ਨਹੀਂ ਜਾਣਦਾ। ਉਨ੍ਹਾਂ ਨੇ ਅਨੰਤ ‘ਤੇ ਉਨ੍ਹਾਂ ਨੂੰ ਫਸਾਉਣ ਲਈ ਅਜਿਹਾ ਵੀਡੀਓ ਵਾਇਰਲ ਕਰਨ ਦਾ ਇਲਜ਼ਾਮ ਲਾਇਆ।
ਏਕੇ-47 ਲਹਿਰਾਉਂਦੇ ਨੌਜਵਾਨਾਂ ਦਾ ਵੀਡੀਓ ਵਾਇਰਲ, ਜਾਂਚ ਦੇ ਹੁਕਮ
ਏਬੀਪੀ ਸਾਂਝਾ
Updated at:
30 Aug 2019 12:59 PM (IST)
ਬਾਡ ਥਾਣਾ ਦੀ ਪੁਲਿਸ ਨੇ ਵੀਰਵਾਰ ਨੂੰ ਵਾਇਰਲ ਹੋਏ ਵੀਡੀਓ ਜਿਸ ‘ਚ ਦੋ ਨੌਜਵਾਨ ਏਕੇ-47 ਰਾਈਫਲ ਲਹਿਰਾਉਂਦੇ ਹੋਏ ਨਜ਼ਰ ਆ ਰਹੇ ਸੀ, ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਬਾਡ ਥਾਣਾ ਮੁਖੀ ਸੰਜਿਤ ਕੁਮਾਰ ਨੇ ਦੱਸਿਆ ਕਿ ਪੁਲਿਸ ਵੱਲੋਂ ਸੋਸ਼ਲ ਮੀਡੀਆ ‘ਤੇ ਵਾਈਰਲ ਵੀਡੀਓ ਦੀ ਜਾਂਚ ਕੀਤੀ ਜਾ ਰਹੀ ਹੈ।
- - - - - - - - - Advertisement - - - - - - - - -