ਨਵੀਂ ਦਿੱਲੀ: ਦੇਸ਼ 'ਚ ਅਲਕਾਇਦਾ ਦੇ ਮੌਡਿਊਲ ਦਾ ਪਰਦਾਫਾਸ਼ ਕਰਦਿਆਂ ਕੇਰਲ ਅਤੇ ਪੱਛਮੀ ਬੰਗਾਲ 'ਚ NIA ਨੇ ਅਲਕਾਇਦਾ ਦੇ 9 ਸ਼ੱਕੀ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ। ਅੱਜ ਐਨਆਈਏ ਦੀ ਟੀਮ ਨੇ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ ਹੈ। ਐਨਆਈਏ ਨੇ ਪੱਛਮੀ ਬੰਗਾਲ ਦੇ ਮੁਰਸ਼ਿਦਾਬਾਦ ਅਤੇ ਕੇਰਲ ਦੇ ਏਰਣਾਕੁਲਮ 'ਚ ਰੇਡ ਕੀਤੀ। ਐਨਆਈਏ ਨੇ ਕਿਹਾ ਕਿ ਸਾਰੇ ਗ੍ਰਿਫਤਾਰ ਅੱਤਵਾਦੀ ਸਾਜ਼ਿਸ਼ਾਂ ਨਾਲ ਜੁੜੇ ਹੋਏ ਹਨ।


NIA ਨੇ ਕਿਹਾ ਕਿ ਆਰੰਭਿਕ ਜਾਂਚ ਮੁਤਾਬਕ ਇਨ੍ਹਾਂ ਗ੍ਰਿਫਤਾਰ ਵਿਅਕਤੀਆਂ ਨੂੰ ਸੋਸ਼ਲ ਮੀਡੀਆ 'ਤੇ ਪਾਕਿਸਤਾਨ ਸਥਿਤ ਅਲ-ਕਾਇਦਾ ਅੱਤਵਾਦੀਆਂ ਵੱਲੋਂ ਕੱਟੜਪੰਥੀ ਬਣਾਇਆ ਗਿਆ ਸੀ ਰਾਸ਼ਰੀ ਰਾਜਧਾਨੀ ਖੇਤਰ ਸਮੇਤ ਕਈ ਸਥਾਨਾਂ 'ਤੇ ਹਮਲੇ ਕਰਨ ਲਈ ਪ੍ਰੇਰਿਤ ਕੀਤਾ ਸੀ। NIA ਨੇ ਕਿਹਾ ਇਸ ਮਾਮਲੇ 'ਚ ਅਜੇ ਹੋਰ ਗ੍ਰਿਫਤਾਰੀਆਂ ਹੋ ਸਕਦੀਆਂ ਹਨ।


ਪਾਕਿਸਤਾਨ ਵੱਲੋਂ ਕੰਟਰੋਲ ਰੇਖਾ 'ਤੇ ਗੋਲ਼ੀਬਾਰੀ


ਇਹ ਗਿਰੋਹ ਸਰਗਰਮ ਰੂਪ ਤੋਂ ਪੈਸੇ ਇਕੱਠੇ ਕਰਨ 'ਚ ਲੱਗਾ ਸੀ ਤੇ ਗਿਰੋਹ ਦੇ ਕੁਝ ਮੈਂਬਰ ਹਥਿਆਰਾਂ ਅਤੇ ਗੋਲ਼ਾ ਬਾਰੂਦ ਦੀ ਖਰੀਦ ਲਈ ਦਿੱਲੀ ਦੀ ਯਾਤਰਾ ਕਰਨ ਦੀ ਯੋਜਨਾ ਬਣਾ ਰਹੇ ਸਨ। ਸੰਭਵ ਹੈ ਕਿ ਇਸ ਗ੍ਰਿਫਤਾਰੀ ਨਾਲ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਸੰਭਾਵਿਤ ਅੱਤਵਾਦੀ ਹਮਲੇ ਰੋਕੇ ਜਾ ਸਕੇ ਹਨ।


NIA ਨੇ ਕਿਹਾ ਕਿ ਛਾਪੇਮਾਰੀ ਦੌਰਾਨ ਵੱਡੀ ਮਾਤਰਾ 'ਚ ਡਿਜੀਟਲ ਉਪਕਰਨ, ਦਸਤਾਵੇਜ਼, ਜਿਹਾਦੀ ਸਾਹਿਤ, ਧਾਰਦਾਰ ਹਥਿਆਰ, ਘਰੇਲੂ ਬਣਿਆ ਐਕਸਪਲੋਸਿਵ ਡਿਵਾਈਸ ਬਰਾਮਦ ਕੀਤੇ ਗਏ ਹਨ।


IPL 2020: 13ਵਾਂ ਸੀਜ਼ਨ ਅੱਜ ਤੋਂ ਸ਼ੁਰੂ, ਇਨ੍ਹਾਂ ਦੋ ਟੀਮਾਂ ਵਿਚਾਲੇ ਹੋਵੇਗਾ ਪਹਿਲਾ ਮੈਚ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ