ਪੀਐੱਚਡੀ ਕਰਦਾ ਵਿਦਿਆਰਥੀ ਬਣਿਆ ਅੱਤਵਾਦੀ!
ਏਬੀਪੀ ਸਾਂਝਾ | 08 Jan 2018 10:43 AM (IST)
ਅਲੀਗੜ੍ਹ: ਅਲੀਗੜ੍ਹ ਤੋਂ ਹੈਰਾਨ ਕਰਨ ਵਾਲੀ ਖ਼ਬਰ ਆਈ ਹੈ। ਇੱਥੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਤੋਂ ਪੀਐੱਚਡੀ ਕਰ ਰਹੇ ਇੱਕ ਵਿਦਿਆਰਥੀ ਦਾ ਅੱਤਵਾਦੀ ਸੰਗਠਨ ਹਿਜ਼ਬੁਲ ਮੁਜ਼ਾਹਦੀਨ ਨਾਲ ਜੁੜਨ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਸ ਵਿਦਿਆਰਥੀ ਦਾ ਨਾਮ ਮੰਨਾਨ ਵਾਣੀ ਦੱਸਿਆ ਜਾ ਰਿਹਾ ਹੈ। ਮੰਨਾਨ ਵਾਣੀ ਜੰਮੂ ਕਸ਼ਮੀਰ ਦੇ ਪੁਲਵਾਮਾ ਵਿੱਚ ਲੋਲਾਬ ਦਾ ਰਹਿਣ ਵਾਲਾ ਹੈ। ਕੱਲ੍ਹ ਸੋਸ਼ਲ ਮੀਡੀਆ ਉੱਤੇ ਏਕੇ-ਸੰਤਾਲੀ ਦੇ ਨਾਲ ਉਸ ਦੀ ਤਸਵੀਰ ਅਤੇ ਅੱਤਵਾਦੀ ਬਣਨ ਬਾਰੇ ਖ਼ਬਰ ਵਾਇਰਲ ਹੋਈ ਸੀ। ਮੰਨਾਨ ਦੇ ਪਿਤਾ ਲੈਕਚਰਾਰ ਅਤੇ ਭਰਾ ਇੰਜੀਨੀਅਰ ਹਨ। ਸੋਸ਼ਲ ਮੀਡੀਆ ਉੱਤੇ ਤਸਵੀਰ ਆਉਣ ਦੇ ਬਾਅਦ ਮੰਨਾਨ ਰਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਦ ਕਰ ਲਈ ਗਈ ਹੈ। ਪੁਲਿਸ ਨੇ ਪੂਰੇ ਮਾਮਲੇ ਦੇ ਜਾਂਚ-ਪੜਤਾਲ ਵਿੱਚ ਲੱਗੀ ਹੋਈ ਹੈ। ਵੱਡਾ ਸੁਆਲ ਇਹ ਹੈ ਕਿ ਆਖ਼ਿਰ ਪੀਐੱਚਜੀ ਦਾ ਵਿਦਿਆਰਥੀ ਪੜਾਈ ਛੱਡ ਕੇ ਅੱਤਵਾਦੀ ਕਿਵੇਂ ਬਣ ਗਿਆ?