ਨਵੀਂ ਦਿੱਲੀ: ਪੂਰੇ ਦੇਸ਼ ‘ਚ ਕੁਝ ਸਮੇਂ ਤੋਂ ਚੋਣਾਂ ਨੇ ਮਾਹੌਲ ਗਰਮਾਇਆ ਹੋਇਆ ਸੀ। ਇਸ ਵਾਰ ਦੀ ਲੋਕ ਸਭਾ ਚੋਣਾਂ ਪੂਰੇ ਸੱਤ ਗੇੜਾਂ ‘ਚ ਮੁਕਮੰਲ ਹੋਈਆਂ। ਲੋਕ ਸਭਾ ਦੀਆਂ 543 ਸੀਟਾਂ ਲਈ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਈਵੀਐਮ ‘ਚ ਕੈਦ ਹੋ ਚੁੱਕਿਆ ਹੈ। ਜੇਤੂਆਂ ਦਾ ਫੈਸਲਾ ਪੰਜ ਦਿਨ ਬਾਅਦ ਯਾਨੀ 23 ਮਈ ਨੂੰ ਹੋਵੇਗਾ, ਜਦੋਂ ਨਤੀਜੇ ਐਲਾਨ ਦਿੱਤੇ ਜਾਣਗੇ। ਹੁਣ ਤੁਹਾਨੂੰ ਦੱਸਦੇ ਹਾਂ ਇਨ੍ਹਾਂ ਚੋਣਾਂ ਦੀ ਕੁਝ ਖਾਸ ਜਾਣਕਾਰੀ।

  • ਪਹਿਲੇ ਗੇੜ ‘ਚ 11 ਅਪਰੈਲ ਨੂੰ 91 ਸੀਟਾਂ ‘ਚ 1279 ਉਮੀਦਵਾਰਾਂ ਨੇ ਦੇਸ਼ ਦੇ ਕਰੀਬ 20 ਸੂਬਿਆਂ ‘ਚ ਜਿਨ੍ਹਾਂ ਚੋਂ ਦੋ ਕੇਂਦਰ ਸਾਸ਼ਿਤ ਪ੍ਰਦੇਸ਼ ਸ਼ਾਮਿਲ ਸੀ ‘ਚ ਵੋਟਿੰਗ ਹੋਈ ਸੀ।

  • ਦੂਜੇ ਫੇਸ ‘ਚ ਵੋਟਾਂ 18 ਅਪਰੈਲ ਨੂੰ ਹੋਈਆਂ ਸੀ। ਜਿਨ੍ਹਾਂ ‘ਚ 97 ਸੀਟਾਂ ‘ਤੇ 13 ਸੂਬਿਆਂ ‘ਚ ਵੋਟਾਂ ਹੋਇਆ। ਇਸ ਦਿਨ 1635 ਉਮੀਦਵਾਰਾਂ ਨੇ ਆਪਣੀ ਕਿਸਮਤ ਅਜ਼ਮਾਈ ਅਤੇ ਹੁਣ ਨਤੀਜ਼ਿਆਂ ਦਾ ਇੰਤਜ਼ਾਰ ਸਭ ਬੇਸਬਰੀ ਨਾਲ ਕਰ ਰਹੇ ਹਨ।

  • ਅੱਗੇ ਗੱਲ ਕਰਦੇ ਹਾਂ ਤੀਜੇ ਪੜਾਅ ਦੀ ਜਿਸ ‘ਚ 117 ਸੀਟਾਂ ‘ਤੇ 23 ਅਪਰੈਲ ਨੂੰ 15 ਸੂਬਿਆਂ ‘ਤੇ ਇਲੈਕਸ਼ਨ ਹੋਏ। ਇਸ ਫੇਸ ‘ਚ 1622 ਉਮੀਦਵਾਰ ਸੀ।

  • ਚੌਥੇ ਗੇੜ ‘ਚ 29 ਅਪਰੈਲ ਨੂੰ 9 ਸੂਬਿਆਂ ਦੀ 72 ਸੀਟਾਂ ‘ਤੇ ਉਮੀਦਵਾਰਾਂ ਦੀ ਕਿਸਮਤ ਈਵੀਐਮ ਮਸ਼ੀਨਾਂ ‘ਚ ਕੈਦ ਹੋਈ।

  • ਲੋਕ ਸਭਾ ਚੋਣਾਂ 2019 ਦੇ ਪੰਜਵੇਂ ਗੇੜ ‘ਚ 6 ਮਈ ਨੂੰ ਵੋਟਾਂ ਦਾ ਭੁਗਤਾਨ ਕੀਤਾ ਗਿਆ, ਜਿਸ ‘ਚ 51 ਸੀਟਾਂ ਦੇ 7 ਸੂਬਿਆਂ ‘ਤੇ ਵੋਟਿੰਗ ਹੋਈ।

  • ਛੇਵੇਂ ਗੇੜ ‘ਚ 59 ਸੀਟਾਂ ‘ਤੇ 12 ਮਈ ਨੂੰ ਵੋਟਿੰਗ ਹੋਈ ਸੀ। ਜਿਸ ‘ਚ 7 ਸੂਬਿਆਂ ਦੀ ਜਨਤਾ ਨੇ ਵੋਟਿੰਗ ਕੀਤੀ।

  • ਚੋਣਾਂ ਦੇ ਆਖਰੀ ਫੇਸ ਯਾਨੀ 7ਵੇਂ ਫੇਸ ‘ਚ 19 ਮਈ ਨੂੰ ਵੀ 59 ਸੀਟਾਂ ‘ਤੇ ਵੋਟਿੰਗ ਹੋਈ ਜਿਸ ‘ਚ ਅੱਠ ਸੂਬਿਆਂ ਦੀ ਜਨਤਾ ਨੇ ਆਪਣੇ ਵੋਟ ਦਾ ਭੁਗਤਾਨ ਕੀਤਾ। ਪੰਜਾਬ ਦੀਆਂ 13 ਸੀਟਾਂ ਅਤੇ ਚੰਡੀਗੜ੍ਹ ਦੀ ਇੱਕ ਲੋਕ ਸਭਾ ਸੀਟ 'ਤੇ ਵੀ ਇਸੇ ਗੇੜ ਤਹਿਤ ਵੋਟਿੰਗ ਹੋਈ।

  • ਹੁਣ ਸਭ 23 ਮਈ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ਅਤੇ ਦੇਸ਼ ਦੀ 17ਵੀਂ ਲੋਕ ਸਭਾ ਦਾ ਗਠਨ ਹੋ ਜਾਵੇਗਾ।