ਚੰਡੀਗੜ੍ਹ: ਲੋਕ ਸਭਾ ਚੋਣਾਂ ਦਾ ਅੱਜ ਆਖਰੀ ਗੇੜ ਹੈ। ਸੱਤਵੇਂ ਗੇੜ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹਲਕੇ ਵਾਰਾਨਸੀ ਸਮੇਤ 59 ਸੀਟਾਂ ’ਤੇ ਵੋਟਾਂ ਪੈ ਰਹੀਆਂ ਹਨ। ਦੇਸ਼ ’ਚ ਵੋਟਾਂ ਪੈਣ ਦਾ ਅਮਲ ਅੱਜ ਮੁਕੰਮਲ ਹੋਣ ਮਗਰੋਂ 23 ਮਈ ਨੂੰ ਨਤੀਜੇ ਆਉਣਗੇ।
ਅੱਜ ਪੰਜਾਬ ਦੀਆਂ 13 ਤੇ ਪੱਛਮੀ ਬੰਗਾਲ ਦੀਆਂ ਨੌਂ ਸੀਟਾਂ ’ਤੇ ਵੋਟਿੰਗ ਹੋ ਰਹੀ ਹੈ ਜੋ ਸਭ ਤੋਂ ਅਹਿਮ ਹੈ। ਪੱਛਮੀ ਬੰਗਾਲ ਵਿੱਚ ਭਾਜਪਾ ਤੇ ਤ੍ਰਿਣਮੂਲ ਕਾਂਗਰਸ ’ਚ ਤਿੱਖਾ ਮੁਕਾਬਲਾ ਚੱਲ਼ ਰਿਹਾ ਹੈ ਜਿਸ 'ਤੇ ਪੂਰੇ ਦੇਸ਼ ਦਾ ਧਿਆਨ ਹੈ।
ਅੱਜ ਆਖਰੀ ਗੇੜ 'ਚ ਪੰਜਾਬ ਤੇ ਉੱਤਰ ਪ੍ਰਦੇਸ਼ ਦੀਆਂ 13-13, ਬਿਹਾਰ ਤੇ ਮੱਧ ਪ੍ਰਦੇਸ਼ ’ਚ 8-8, ਬੰਗਾਲ ਦੀਆਂ 9, ਹਿਮਾਚਲ ਪ੍ਰਦੇਸ਼ ’ਚ ਚਾਰ, ਝਾਰਖੰਡ ਦੀਆਂ ਤਿੰਨ ਤੇ ਚੰਡੀਗੜ੍ਹ ਦੀ ਇੱਕ ਸੀਟ ’ਤੇ ਲੋਕ ਆਪਣੇ ਹੱਕ ਦੀ ਵਰਤੋਂ ਕਰ ਰਹੇ ਹਨ। ਚੋਣ ਕਮਿਸ਼ਨ ਨੇ 1.12 ਲੱਖ ਤੋਂ ਵੱਧ ਪੋਲਿੰਗ ਸਟੇਸ਼ਨ ਬਣਾਏ ਹਨ ਜਿੱਥੇ 10.01 ਕਰੋੜ ਤੋਂ ਵੱਧ ਵੋਟਰ 918 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਕਰਨਗੇ।
ਅੱਜ ਪਣਜੀ ਵਿਧਾਨ ਸਭਾ ਸੀਟ ’ਤੇ ਜ਼ਿਮਨੀ ਚੋਣ ਵੀ ਹੋ ਹਹੀ ਹੈ ਜੋ ਗੋਆ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਪਰੀਕਰ ਦੇ ਦੇਹਾਂਤ ਮਗਰੋਂ ਖਾਲੀ ਹੈ। ਇਸ ਤੋਂ ਇਲਾਵਾ ਤਾਮਿਲਨਾਡੂ ਦੀਆਂ ਚਾਰ ਵਿਧਾਨ ਸਭਾ ਸੀਟਾਂ ’ਤੇ ਵੀ ਜ਼ਿਮਨੀ ਚੋਣ ਹੋ ਰਹੀ ਹੈ।
ਦੇਸ਼ ਦੀਆਂ ਆਖਰੀ 59 ਸੀਟਾਂ ’ਤੇ ਵੋਟਿੰਗ, ਪੰਜਾਬ ਤੇ ਬੰਗਾਲ ਅਹਿਮ
ਏਬੀਪੀ ਸਾਂਝਾ
Updated at:
19 May 2019 12:35 PM (IST)
ਲੋਕ ਸਭਾ ਚੋਣਾਂ ਦਾ ਅੱਜ ਆਖਰੀ ਗੇੜ ਹੈ। ਸੱਤਵੇਂ ਗੇੜ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹਲਕੇ ਵਾਰਾਨਸੀ ਸਮੇਤ 59 ਸੀਟਾਂ ’ਤੇ ਵੋਟਾਂ ਪੈ ਰਹੀਆਂ ਹਨ। ਦੇਸ਼ ’ਚ ਵੋਟਾਂ ਪੈਣ ਦਾ ਅਮਲ ਅੱਜ ਮੁਕੰਮਲ ਹੋਣ ਮਗਰੋਂ 23 ਮਈ ਨੂੰ ਨਤੀਜੇ ਆਉਣਗੇ।
- - - - - - - - - Advertisement - - - - - - - - -