ਪੱਛਮੀ ਬੰਗਾਲ: ਲੋਕਸਭਾ ਚੋਣਾਂ ਦੇ ਹਰ ਗੇੜ ਦੀ ਚੋਣਾਂ ‘ਚ ਪੱਛਮੀ ਬੰਗਾਲ ਤੋਂ ਹਿੰਸਾ ਦੀ ਖ਼ਬਰਾਂ ਆਇਆਂ ਹਨ। ਇਸ ਵਾਰ ਵੀ ਕੁਝ ਅਜਿਹਾ ਹੀ ਹੋਇਆ। ਇਸ ਵਾਰ ਭਾਟਪਾਰਾ ਸੀਟ ‘ਤੇ ਵਿਧਾਨਸਭਾ ਜਿਮਣੀ ਚੋਣਾਂ ਤੋਂ ਪਹਿਲਾਂ ਹਿੰਸਾ ਹੋਈ ਹੈ। ਇੱਥੇ ਗੋਲ਼ੀਬਾਰੀ, ਬੰਬ ਧਮਾਕਿਆਂ ਤੋਂ ਬਾਅਦ ਕਾਰ ਨੂੰ ਅੱਗ ਲੱਗਾ ਦਿੱਤੀ। ਇਸ ਹਿੰਸਾ ਦਾ ਠਿੱਕਰਾ ਟੀਐਮਸੀ ਨੇ ਬੀਜੇਪੀ ਉਮੀਦਵਾਰ ਅਰਜੁਨ ਸਿੰਘ ਅਤੇ ਬੀਜੇਪੀ ਇਸ ਦਾ ਜ਼ਿੰਮੇਦਾਰ ਪੱਛਮ ਬੰਗਾਲ ਦੀ ਪੁਲਿਸ ਅਤੇ ਟੀਐਮਸੀ ਨੂੰ ਕਹਿ ਰਹੀ ਹੈ।

ਅਰਜੁਨ ਸਿੰਘ ਭਾਟਪਾਰਾ ਸੀਟ ਤੋਂ ਵਿਧਾਇਕ ਸੀ, ਪਰ ਇਸ ਵਾਰ ਉਹ ਬੈਰਕਪੁਰ ਤੋਂ ਬੀਜੇਪੀ ਲੋਕਸਭਾ ਉਮੀਦਵਾਰ ਹਨ। ਜਿਸ ਕਰਕੇ ਸੀਟ ਖਾਲੀ ਹੋਈ ਹੈ ਅਤੇ ਅੱਜ ਇੱਥੇ ਜਿਮਣੀ ਚੋਣਾਂ ਹੋ ਰਹੀਆਂ ਹਨ। ਬੀਜੇਪੀ ਦੇ ਜਨਰਲ ਸਕੱਤਰ ਕੈਲਾਸ਼ ਵਿਜੇਵਰਗੀਆ ਨੇ ਕਿਹਾ, ਗੱਡੀਆਂ ਆਇਆਂ, ਜਿਸ ‘ਚ ਪੁਲਿਸ ਦਾ ਸਟੀਕਰ ਲੱਗਿਆ ਸੀ। ਉੱਥੇ ਗੁੰਡੇ ਆਏ, ਗੋਲ਼ੀਆਂ ਚਲੀਆਂ, ਬੰਬ ਸੁੱਟੇ ਗਏ, ਲੋਕਾਂ ਨੂੰ ਡਰਾਇਆ ਗਿਆ। ਨਾਲ ਹੀ ਬੂਥ ਏਜੰਟ ਗਣੇਸ਼ ਸਿੰਘ ‘ਤੇ ਹਮਲਾ ਕੀਤਾ ਗਿਆ।

ਨਾਲ ਹੀ ਕੈਲਾਸ਼ ਨੇ ਪੱਛਮੀ ਬੰਗਾਲ ਦੇ ਪੁਲਿਸ ਕਮਿਸ਼ਨਰ ਦੀ ਗ੍ਰਿਫ਼ਤਾਰੀ ‘ਤੇ ਰੋਕ ਹੱਟਣ ਬਾਰੇ ਕਿਹਾ, “ਉਨ੍ਹਾਂ ਨੇ ਸੰਘ ਦੇ ਢਾਚੇ ਨੂੰ ਤੋੜ ਸੀਬੀਆਈ ਅਧਿਕਾਈਆਂ ਨਾਲ ਜੋ ਗਲਤ ਵਤੀਰਾ ਕੀਤਾ ਹੈ ਮੈਨੂੰ ਲੱਗਦਾ ਹੈ ਕਿ ਉਨ੍ਹਾਂ ਨੂੰ ਬਰਖ਼ਾਸਤ ਕਰ ਦੇਣਾ ਚਾਹਿਦਾ ਹੈ। ਨਿਆਪਾਲਕਾ ਨੇ ਜੋ ਆਦੇਸ਼ ਦਿੱਤੇ ਹਨ ਅਸੀ ਉਨ੍ਹਾਂ ਦਾ ਸਨਮਾਨ ਕਰਦੇ ਹਾਂ”।