ਅਧਿਕਾਰੀਆਂ ਨੇ ਕਿਹਾ ਕਿ ਫੈਸਲਾ ਕੀਤਾ ਗਿਆ ਹੈ ਕਿ ਸ਼ੁਰੂ ‘ਚ ਪੋਸਟ ਪੇਡ ਮੋਬਾਈਲ ਸੇਵਾ ਬਹਾਲ ਕੀਤੀ ਜਾਵੇਗੀ ਅਤੇ ਪ੍ਰੀਪੇਡ ਸੇਵਾ ਬਾਅਦ ‘ਚ ਸ਼ੁਰੂ ਕੀਤੀ ਜਾਵੇਗੀ। ਪੋਸਟ ਪੇਡ ਮੋਬਾਈਲ ਸੇਵਾ ਦੇ ਲਈ ਖਪਤਕਾਰਾਂ ਨੂੰ ਵੀ ਵੈਰੀਫਿਕੇਸ਼ਨ ਤਸਦੀਕ ਕਰਵਾਉਣੀ ਪਵੇਗੀ। ਘਾਟੀ ‘ਚ 66 ਲੱਖ ਮੋਬਾਈਲ ਗਾਹਕ ਹਨ ਜਿਨ੍ਹਾਂ ‘ਚ ਕਰੀਬ 40 ਲੱਖ ਗਾਹਕ ਪੋਸਟ ਪੇਡ ਸੇਵਾ ਦਾ ਇਸਤੇਮਾਲ ਕਰਦੇ ਹਨ।
ਇਸ ਦੇ ਨਾਲ ਹੀ ਕੁਝ ਦਿਨ ਪਹਿਲਾਂ ਹੀ ਸੈਲਾਨੀਆਂ ਨੂੰ ਵੀ ਘਾਟੀ ‘ਚ ਫੇਰ ਤੋਂ ਜਾਣ ਦੇਣ ਦਾ ਫੈਸਲਾ ਕੀਤਾ ਗਿਆ ਹੈ। ਧਾਰਾ 370 ਖ਼ਤਮ ਕਰਨ ਸਮੇਂ ਸੈਲਾਨੀਆਂ ਨੂੰ ਵਾਪਸ ਬੁਲਾ ਲਿਆ ਗਿਆ ਸੀ ਅਤੇ ਸੈਰ-ਸਪਾਟਾ ਵੀ ਬੰਦ ਸੀ। ਜਿਸ ਨੂੰ ਕੁਝ ਦਿਨ ਪਹਿਲਾਂ ਹੀ ਫੇਰ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ।