ਮਹਾਬਲੀਪੁਰਮ: ਤਮਿਲਨਾਡੂ ਦੇ ਮਮੱਲਾਪੁਰਮ ਯਾਨੀ ਮਹਾਬਲੀਪੁਰਮ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੇਰੇ ਦੀ ਸੈਰ ‘ਤੇ ਨਿਲੇ। ਇਸ ਦੌਰਾਨ ਪੀਐਮ ਮੋਦੀ ਨੇ ਸਮੁੰਦਰ ਕੰਡੇ ਸਫਾਈ ਕੀਤੀ ਅਤੇ ਆਪਣੀ ਪੀਠ ‘ਤੇ ਕਚਰਾ ਵੀ ਚੁੱਕਿਆ। ਪੀਐਮ ਨੇ ਸਵੇਰ ਦੀ ਸੈਰ ਦਾ ਵੀ ਇੱਕ ਵੀਡੀਓ ਟਵੀਟ ਕੀਤਾ ਹੈ।

ਪੀਐਮ ਮੋਦੀ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਮੇਜ਼ਬਾਨੀ ਲਈ ਮਹਾਬਲੀਪੁਰਮ ‘ਚ ਹਨ। ਜਿੱਥੇ ਅੱਜ ਇੱਕ ਵਾਰ ਫੇਰ ਦੋਵਾਂ ਨੇਤਾਵਾਂ ਦੀ ਮੁਲਾਕਾਤ ਹੋਣੀ ਹੈ। ਸੈਰ ਕਰਦੇ ਸਫਾਈ ਦਾ ਸੁੁਨੇਹਾ ਦੇਣ ਵਾਲੀ ਵੀਡੀਓ ਨੂੰ ਪੋਸਟ ਕਰਦੇ ਹੋਏ ਮੋਦੀ ਨੇ ਲਿੱਖੀਆ ਕਿ ਅੱਜ ਸਵੇਰੇ ਮਮੱਲਾਪੁਰਮ ‘ਚ ਇੱਕ ਬੀਚ ‘ਤੇ 30 ਮਿੰਟ ਸਫਾਈ ਮੁਹਿੰਮ ਚਾਲਈ।


ਦੱਸ ਦਈਏ ਕਿ ਮੋਦੀ ਨੇ ਸਵੱਛਤਾ ਨੂੰ ਲੈ ਕੇ ਦੇਸ਼ਭਰ ‘ਚ ਜਾਗਰੂਕਤਾ ਫੇਲਾਈ ਹੈ। ਪੀਐਮ ਮੋਦੀ ਨੇ ਵੀਡੀਓ ‘ਚ ਸੁਨੇਹਾ ਦਿੱਤਾ ਹੈ ਕਿ ਕਿਵੇਂ ਸਾਨੂੰ ਸਮੁੰਦਰ ਕੰਡੇ ਨੂੰ ਸਾਫ ਰੱਖਣਾ ਚਾਹਿਦਾ ਹੈ। ਸਮੰਦਰ ‘ਚ ਜਾਂਦਾ ਪਲਾਸਟਿਕ ਕਚਰਾ ਇੱਕ ਵੱਡੀ ਚੁਣੌਤੀ ਹੈ। ਪੀਐਮ ਮੋਦੀ ਸੱਵਛ ਭਾਰਤ ਦੇ ਬ੍ਰਾਂਡ ਅੰਬੈਸਡਰ ਹਨ। ਉਨ੍ਹਾਂ ਨੇ ਸਵੱਛਤਾ ਮੁਹਿੰਮ ਦੀ ਸ਼ੁਰੂਆਤ 2 ਅਕਤੂਬਰ 2014 ਨੂੰ ਕੀਤੀ ਸੀ।