ਨਵੀਂ ਦਿੱਲੀ: ਦਿੱਲੀ 'ਚ ਹੋਈ ਹਿੰਸਾ ਨੂੰ ਲੈ ਕੇ ਦਿੱਲੀ ਪੁਲਿਸ ਨੇ ਹੁਣ ਤਕ ਵੱਖ-ਵੱਖ ਥਾਣਿਆਂ 'ਚ ਅਣਪਛਾਤੇ ਲੋਕਾਂ ਤੇ ਕੁੱਲ 22 ਐਫਆਈਆਰ ਦਰਜ ਕੀਤੀਆਂ ਗਈਆਂ ਹਨ। ਪੰਜਾਬੀ ਕਲਾਕਾਰ ਦੀਪ ਸਿੱਧੂ ਤੇ ਲੱਖਾ ਸਿਧਾਣਾ 'ਤੇ ਹਿੰਸਾ ਭੜਕਾਉਣ ਦੇ ਇਲਜ਼ਾਮ ਹੈ। ਖ਼ਬਰ ਹੈ ਕਿ ਦੋਵੇਂ ਗੁਨਾਹਗਾਰਾਂ ਦੀ ਤਲਾਸ਼ ਤੇਜ਼ ਕਰ ਦਿੱਤੀ ਗਈ ਹੈ ਤੇ ਦੋਵਾਂ ਦੀ ਗ੍ਰਿਫ਼ਤਾਰੀ ਕਦੇ ਵੀ ਹੋ ਸਕਦੀ ਹੈ।
ਸਿਖਸ ਫਾਰ ਜਸਟਿਸ ਮਾਮਲੇ 'ਚ ਪਿਛਲੇ ਹਫ਼ਤੇ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਵੱਲੋਂ ਤਲਬ ਕੀਤੇ ਗਏ ਪੰਜਾਬੀ ਅਦਾਕਾਰ ਦੀਪ ਸਿੱਧੂ ਮੰਗਲਵਾਰ ਲਾਲ ਕਿਲ੍ਹੇ 'ਚ ਦਾਖਲ ਹੋ ਕੇ 17ਵੀਂ ਸਦੀ ਦੇ ਸਮਾਰਕ 'ਤੇ ਝੰਡੇ ਫਹਿਰਾਉਣ ਵਾਲੇ ਕਿਸਾਨਾਂ ਦੇ ਸਮੂਹ 'ਚ ਸ਼ਾਮਲ ਸਨ। ਇੱਥੋਂ ਤਕ ਕਿ ਰਾਸ਼ਟਰੀ ਰਾਜਧਾਨੀ ਦੇ ਕਈ ਹਿੱਸਿਆਂ 'ਚ ਹਿੰਸਕ ਝੜਪਾਂ ਹੋਈਆਂ, ਕਿਉਂਕਿ ਅੰਦੋਲਨਕਾਰੀ ਕਿਸਾਨਾਂ ਵੱਲੋਂ ਟ੍ਰੈਕਟਰ ਰੈਲੀ ਨੂੰ ਲੈ ਕੇ ਰੈਲੀ ਛਿੜ ਗਈ ਸੀ।
ਸਿੱਧੂ ਨੇ ਲਾਲ ਕਿਲ੍ਹੇ ਦੀ ਪ੍ਰਾਚੀਰ ਤੋਂ 'ਚ ਫੇਸਬੁੱਕ ਲਾਈਵ ਵੀ ਕੀਤਾ ਸੀ। ਵੀਡੀਓ 'ਚ ਸਿੱਧੂ ਨੇ ਪੰਜਾਬੀ 'ਚ ਕਿਹਾ ਸੀ, 'ਅਸੀਂ ਵਿਰੋਧ ਜਤਾਉਣ ਦੇ ਆਪਣੇ ਲੋਕਤੰਤਰਿਕ ਅਧਿਕਾਰ ਦਾ ਇਸਤੇਮਾਲ ਕਰਦਿਆਂ ਲਾਲ ਕਿਲ੍ਹਾ 'ਤੇ ਸਿਰਫ਼ ਨਿਸ਼ਾਨ ਸਾਹਿਬ ਦਾ ਝੰਡਾ ਲਹਿਰਾਇਆ ਹੈ।' ਪਿਛਲੇ ਹਫ਼ਤੇ ਐਨਆਈਏ ਨੇ ਸਿੱਧੂ ਨੂੰ ਸਿਖਸ ਫਾਰ ਜਸਟਿਸ ਮਾਮਲੇ ਦੀ ਜਾਂਚ ਦੇ ਸਿਲਸਿਲੇ 'ਚ ਪੇਸ਼ ਹੋਣ ਲਈ ਸੰਮਨ ਭੇਜਿਆ ਸੀ ਜੋ ਪਿਛਲੇ ਸਾਲ 15 ਦਸੰਬਰ ਨੂੰ ਦਰਜ ਕੀਤਾ ਗਿਆ ਸੀ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ