ਨਵੀਂ ਦਿੱਲੀ: ਰਾਜਧਾਨੀ ਦਿੱਲੀ ‘ਚ ਆਮ ਆਦਮੀ ਪਾਰਟੀ ਨਾਲ ਕਾਂਗਰਸ ਦੀ ਗਠਜੋੜ ਨੂੰ ਲੈ ਕੇ ਪਾਰਟੀ ਅੰਦਰ ਹਾਹਾਕਾਰ ਮੱਚਿਆ ਹੋਇਆ ਹੈ। ਇੱਕ ਪਾਸੇ ਜਿੱਥੇ ਦਿੱਲੀ ਕਾਂਗਰਸ ਦੀ ਪ੍ਰਧਾਨ ਸ਼ੀਲਾ ਦੀਕਸ਼ਿਤ ਗਠਜੋੜ ਤੋਂ ਸਾਫ ਇਨਕਾਰ ਕਰ ਰਹੀ ਹੈ ਤਾਂ ਉਧਰ ਦੂਜੇ ਪਾਸੇ ਦਿੱਲੀ ਕਾਂਗਰਸ ਦੇ ਇੰਚਾਰਜ ਪੀਸੀ ਚਾਕੋ ਦਾ ਆਡੀਓ ਵਾਇਰਲ ਹੋ ਰਿਹਾ ਹੈ।
ਵਾਇਰਲ ਆਡੀਓ ‘ਚ ਪੀਸੀ ਚਾਕੋ ਦੀ ਆਵਾਜ਼ ਦੱਸੀ ਜਾ ਰਹੀ ਹੈ। ਆਡੀਓ ‘ਚ ਕਿਹਾ ਜਾ ਰਿਹਾ ਹੈ, ‘ਮੈਂ ਪੀਸੀ ਚਾਕੋ ਦਿੱਲੀ ਕਾਂਗਸਰ ਦਾ ਬੁਲਾਰਾ ਬੋਲ ਰਿਹਾ ਹਾਂ। ਬੀਜੇਪੀ ਨੂੰ ਹਰਾਉਣ ਲਈ ਕਾਂਗਰਸ ਪਾਰਟੀ ਨੂੰ ਆਮ ਆਦਮੀ ਪਾਰਟੀ ਨਾਲ ਗਠਜੋੜ ਕਰਨਾ ਚਾਹੀਦਾ? ਹਾਂ ਲਈ ਇੱਕ ਦਬਾਓ, ਨਾਂਹ ਲਈ ਦੋ ਦਬਾਓ।”
ਗਠਜੋੜ ਬਾਰੇ ਸ਼ੀਲਾ ਦਾ ਕਹਿਣਾ ਹੈ, “ਮੈਂ ਦਿੱਲੀ ਕਾਂਗਰਸ ਦੀ ਪ੍ਰਧਾਨ ਹਾਂ। 'ਆਪ' ਨਾਲ ਗਠਜੋੜ ਨੂੰ ਲੈ ਕੇ ਮੈਨੂੰ ਕੋਈ ਜਾਣਕਾਰੀ ਨਹੀਂ। ਜੇਕਰ ਕੁਝ ਅਜਿਹਾ ਹੋ ਰਿਹਾ ਹੈ ਤਾਂ ਉਹ ਠੀਕ ਨਹੀਂ। 'ਆਪ' ਨਾਲ ਗਠਜੋੜ ਨਹੀਂ ਹੋਵੇਗਾ।”
ਇਸ ਤੋਂ ਪਹਿਲਾਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸਾਫ਼ ਕਹਿ ਦਿੱਤਾ ਸੀ ਕਿ ਕਾਂਗਰਸ ਦਿੱਲੀ ’ਚ ਸਾਰੀਆਂ ਸੱਤ ਸੀਟਾਂ ‘ਤੇ ਉਮੀਦਵਾਰ ਉਤਾਰੇਗੀ। ਉਧਰ, ਦੂਜੇ ਪਾਸੇ ਅਰਵਿੰਦ ਕੇਜਰੀਵਾਲ ਕਾਂਗਰਸ ਨਾਲ ਗਠਜੋੜ ਦੀ ਹਰ ਮੁਮਕਿਨ ਕੋਸ਼ਿਸ਼ ਕਰ ਰਹੇ ਹਨ।