ਨਵੀਂ ਦਿੱਲੀ: ਈ-ਕਾਮਰਸ ਕੰਪਨੀ ਐਮਾਜ਼ੌਨ ਅਮਰੀਕਾ ਵਿੱਚ ਆਨਲਾਈਨ ਆਰਡਰਾਂ ਵਿੱਚ ਵਾਧੇ ਨੂੰ ਸੰਭਾਲਣ ਲਈ ਇੱਕ ਲੱਖ ਡਿਲਿਵਰੀ ਕਰਮਚਾਰੀਆਂ ਦੀ ਭਰਤੀ ਕਰੇਗੀ। ਐਮਾਜ਼ੌਨ ਨੇ ਕਿਹਾ ਕਿ ਕੋਰੋਨਾਵਾਇਰਸ ਦੇ ਫੈਲਣ ਕਾਰਨ ਵੱਡੀ ਗਿਣਤੀ ਵਿੱਚ ਗਾਹਕ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਆਨਲਾਈਨ ਪਲੇਟਫਾਰਮ ‘ਤੇ ਆ ਰਹੇ ਹਨ।
ਐਮਾਜ਼ੌਨ ਵਾਂਗ, ਬਹੁਤ ਸਾਰੇ ਯੂਐਸ ਸੁਪਰਮਾਰਕੀਟ ਆਨਲਾਈਨ ਆਰਡਰ ਨੂੰ ਪੂਰਾ ਕਰਨ ਲਈ ਨਵੀਂ ਭਰਤੀ ਕਰ ਰਹੇ ਹਨ। ਇਹ ਕੰਪਨੀਆਂ ਰੈਸਟੋਰੈਂਟਾਂ, ਯਾਤਰਾ ਤੇ ਮਨੋਰੰਜਨ ਦੇ ਕਾਰੋਬਾਰ ਨਾਲ ਜੁੜੇ ਲੋਕਾਂ ਨੂੰ ਭਰਤੀ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ ਜੋ ਕੋਰੋਨਾਵਾਇਰਸ ਕਾਰਨ ਹੁਣੇ ਹੀ ਆਪਣੀ ਨੌਕਰੀ ਗੁਆ ਚੁੱਕੇ ਹਨ।