ਨਵੀਂ ਦਿੱਲੀ: ਸੱਤ ਸਾਲ, 3 ਮਹੀਨੇ 4 ਦਿਨਾਂ ਬਾਅਦ ਨਿਰਭਿਆ ਨੂੰ ਆਖ਼ਰਕਾਰ 20 ਮਾਰਚ ਨੂੰ ਨਿਆਂ ਮਿਲਿਆ। ਜਿਦਾਂ ਹੀ ਦਿੱਲੀ ਦੀ ਤਿਹਾੜ ਜੇਲ੍ਹ ਦੀ ਘੜੀ ਤੇ ਪੰਜ ਵੱਜ ਕੇ ਤੀਹ ਮਿੰਟ ਹੋਏ ਨਿਰਭਿਆ ਦੇ ਚਾਰਾਂ ਦੋਸ਼ੀਆਂ ਨੂੰ ਫਾਂਸੀ ਦੇ ਤਖ਼ਤੇ ਤੇ ਲੱਟਕਾ ਦਿੱਤਾ ਗਿਆ। ਫਾਂਸੀ ਦੀ ਖ਼ਬਰ ਮਿਲਦਿਆਂ ਹੀ ਜੇਲ੍ਹ ਦੇ ਬਾਹਰ ਲੋਕਾਂ ਨੇ ਤਾੜੀਆਂ ਮਾਰੀਆਂ ਅਤੇ ‘ਨਿਰਭਿਆ ਜ਼ਿੰਦਾਬਾਦ’ ਦੇ ਨਾਅਰੇ ਲਗਾਏ। ਅੱਜ ਨਿਰਭਿਆ ਦੇ ਮਾਪਿਆਂ ਦਾ ਸੰਘਰਸ਼ ਖ਼ਤਮ ਹੋ ਗਿਆ ਅਤੇ ਦੇਸ਼ ਦੀਆਂ ਧੀਆਂ ਲਈ ਇਨਸਾਫ ਦੀ ਉਮੀਦ ਜਾਗੀ ਹੈ। ਚਾਰ ਦੋਸ਼ੀ 60 ਮਿੰਟ ਰੋਏ, ਚੀਕੇ , ਜ਼ਮੀਨ 'ਤੇ ਲਿਟੇ ਅਤੇ ਅਖੀਰ 'ਚ ਫਾਂਸੀ ਦੇ ਤਖ਼ਤੇ ਤੇ ਝੂਲ ਗਏ।


ਚਾਰਾਂ ਦੋਸ਼ੀਆਂ ਨੂੰ ਸਵੇਰੇ ਸਾਢੇ 3 ਵਜੇ ਜਗਾਉਣ ਤੋਂ ਬਾਅਦ ਪਹਿਲਾਂ ਇਸ਼ਨਾਨ ਕਰਵਾਇਆ ਗਿਆ ਅਤੇ ਉਸ ਤੋਂ ਬਾਅਦ ਡਾਕਟਰਾਂ ਦੀ ਟੀਮ ਨੇ ਸਾਰਿਆਂ ਦਾ ਮੈਡੀਕਲ ਟੈਸਟ ਕੀਤਾ। ਸਾਰੇ ਦੋਸ਼ੀ ਮੈਡੀਕਲ ਟੈਸਟ ਵਿੱਚ ਪੂਰੀ ਤਰ੍ਹਾਂ ਫਿੱਟ ਪਾਏ ਗਏ। ਇਸ ਤੋਂ ਬਾਅਦ, ਚਾਰਾਂ ਦੋਸ਼ੀਆਂ ਨੂੰ ਫਾਂਸੀ ਦੇ ਲਈ ਤਿਆਰ ਕੀਤਾ ਗਿਆ ਅਤੇ ਕਾਲੇ ਰੰਗ ਦੇ ਕੱਪੜੇ ਪਵਾਏ ਗਏ।

05:00 ਵਜੇ: ਸਵੇਰੇ ਪੰਜ ਵਜੇ ਚਾਰਾਂ ਦੋਸ਼ੀਆਂ ਦੇ ਹੱਥ ਬੰਨ੍ਹੇ ਗਏ ਹੋਏ ਅਤੇ ਫਿਰ ਉਨ੍ਹਾਂ ਨੂੰ ਫਾਂਸੀ ਦੇ ਤਖ਼ਤੇ 'ਤੇ ਲਿਆਂਦਾ ਗਿਆ। ਇਸ ਦੌਰਾਨ ਦੋ ਦੋਸ਼ੀ ਹੱਥ ਬੰਨ੍ਹਣ ਲਈ ਤਿਆਰ ਨਹੀਂ ਸਨ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਇੱਕ ਦੋਸ਼ੀ ਉੱਚੀ ਆਵਾਜ਼ ਵਿੱਚ ਰੋਣ ਲੱਗਾ ਅਤੇ ਜ਼ਮੀਨ ਤੇ ਲੇਟ ਗਿਆ। ਜੇਲ੍ਹ ਅਧਿਕਾਰੀਆਂ ਨੇ ਉਸ ਨੂੰ ਚੁੱਕਿਆ ਅਤੇ ਫਿਰ ਉਸਦੇ ਹੱਥ ਬੰਨ੍ਹੇ।

05:10 ਵਜੇ: ਫਾਂਸੀ ਘਰ 'ਚ ਲਿਆਉਣ ਤੋਂ ਬਾਅਦ, ਅਦਾਲਤ ਵਲੋਂ ਜਾਰੀ ਡੈਥ ਵਾੰਰਟ ਸਾਰੇ ਦੋਸ਼ੀਆਂ ਨੂੰ ਸੁਣਇਆ ਗਿਆ। ਉਨ੍ਹਾਂ ਨੂੰ ਦੱਸਿਆ ਗਿਆ ਕਿ ਉਨ੍ਹਾਂ ਨੂੰ ਕਿਸ ਜੁਰਮ ਲਈ ਫਾਂਸੀ ਦਿੱਤੀ ਜਾ ਰਹੀ ਹੈ। ਇਸ ਤੋਂ ਬਾਅਦ ਦੋਸ਼ੀਆਂ ਨੂੰ ਉਨ੍ਹਾਂ ਦੀ ਆਖਰੀ ਇੱਛਾ ਪੁੱਛੀ ਗਈ। ਹਾਲਾਂਕਿ, ਅਜੇ ਇਹ ਪਤਾ ਨਹੀਂ ਲੱਗ ਸਕਿਆ ਕਿ ਦੋਸ਼ੀਆਂ ਨੇ ਆਪਣੀ ਆਖ਼ਰੀ ਇੱਛਾ ਕੀ ਦੱਸੀ। ਇਸ ਤੋਂ ਬਾਅਦ ਚਾਰੇ ਦੋਸ਼ੀਆਂ ਦੇ ਗਲੇ 'ਚ ਕਾਲਾ ਕੱਪੜਾ ਪਾ ਦਿੱਤਾ ਗਿਆ।

05:20 ਵਜੇ: ਪੰਜ ਵੱਜ ਕੇ 20 ਮਿੰਟ ਦੇ ਆਸ ਪਾਸ, ਚਾਰਾਂ ਦੋਸ਼ੀਆਂ ਨੂੰ ਫਾਂਸੀ ਦੇ ਤਖ਼ਤੇ 'ਤੇ ਲੈ ਜਾਇਆ ਗਿਆ। ਇਸ ਤੋਂ ਬਾਅਦ, ਹਰੇਕ ਦੇ ਪੈਰ ਬੰਨ੍ਹੇ ਗਏ। ਜੇਲ੍ਹ ਅਧਿਕਾਰੀਆਂ ਦੀਆਂ ਹਦਾਇਤਾਂ 'ਤੇ ਫਾਂਸੀ ਦੇਣ ਵਾਲੇ ਜਲਲਾਦ ਪਵਨ ਨੇ ਸਾਰਿਆਂ ਦਾ ਗਲਾਂ 'ਚ ਫੰਦਾ ਪਾ ਦਿੱਤਾ ਅਤੇ ਠੀਕ ਸਾਢੇ ਪੰਜ ਵਜੇ ਲੀਵਰ ਖਿੱਚ ਦਿੱਤਾ ਅਤੇ ਚਾਰਾਂ ਦੋਸ਼ੀਆਂ ਨੂੰ ਫਾਹੇ 'ਤੇ ਟੰਗ ਦਿੱਤਾ।

06.00 ਵਜੇ: ਫਾਂਸੀ ਲਗਾਉਣ ਤੋਂ ਬਾਅਦ, ਚਾਰਾਂ ਦੋਸ਼ੀਆਂ ਨੂੰ ਕਰੀਬ ਅੱਧੇ ਘੰਟੇ ਤੋਂ ਚਾਲੀ ਮਿੰਟ ਤਕ ਲਟਕਦੇ ਰੱਖਿਆ ਗਿਆ। ਇਸ ਤੋਂ ਬਾਅਦ ਜੇਲ੍ਹ ਵਿੱਚ ਮੌਜੂਦ ਡਾਕਟਰ ਫਾਂਸੀ ਘਰ ਦੇ ਖੂਹ ‘ਤੇ ਚਲੇ ਗਏ ਅਤੇ ਲਾਸ਼ਾਂ ਦੀ ਡਾਕਟਰੀ ਜਾਂਚ ਤੋਂ ਬਾਅਦ ਜੇਲ ਪ੍ਰਸ਼ਾਸਨ ਨੂੰ ਚਾਰਾਂ ਦੀ ਮੌਤ ਦਾ ਸਰਟੀਫਿਕੇਟ ਦਿੱਤਾ।