ਭਾਰਤ ਨੇ ਕੌਮਾਂਤਰੀ ਉਡਾਣਾਂ ਰੋਕੀਆਂ, ਦੇਸ਼ 'ਚ ਨਹੀਂ ਉੱਤਰੇਗਾ ਕੋਈ ਜਹਾਜ਼

ਏਬੀਪੀ ਸਾਂਝਾ Updated at: 19 Mar 2020 06:54 PM (IST)

ਕੋਰੋਨਾਵਾਇਰਸ ਦੇ ਵੱਧ ਰਹੇ ਪ੍ਰਕੋਪ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਭਾਰਤ ਲਈ ਸਾਰੀਆਂ ਵਪਾਰਕ ਉਡਾਣਾਂ ‘ਤੇ ਰੋਕ ਲਾ ਦਿੱਤੀ ਹੈ। ਇਹ ਫੈਸਲਾ 22 ਮਾਰਚ ਤੋਂ ਇੱਕ ਹਫ਼ਤੇ ਲਈ ਲਾਗੂ ਰਹੇਗਾ।

NEXT PREV
ਨਵੀਂ ਦਿੱਲੀ: ਕੋਰੋਨਾਵਾਇਰਸ ਨੇ ਦੁਨੀਆ ਭਰ ਵਿੱਚ ਦੋ ਲੱਖ ਤੋਂ ਵੱਧ ਲੋਕਾਂ ਨੂੰ ਸੰਕਰਮਿਤ ਕੀਤਾ ਹੈ ਤੇ ਹੁਣ ਤੱਕ 9,000 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੋਵਿਡ-19 ਵੀ ਭਾਰਤ ਵਿੱਚ ਫੈਲ ਰਿਹਾ ਹੈ ਤੇ ਹੁਣ ਤੱਕ 173 ਮਾਮਲੇ ਸਾਹਮਣੇ ਆ ਚੁੱਕੇ ਹਨ ਤੇ ਚਾਰ ਲੋਕਾਂ ਦੀ ਮੌਤ ਇਸ ਦੇ ਲਾਗ ਕਾਰਨ ਹੋਈ ਹੈ। ਇਸ ਨੂੰ ਧਿਆਨ ਵਿਚ ਰੱਖਦਿਆਂ ਕੇਂਦਰ ਸਰਕਾਰ ਨੇ ਵਿਦੇਸ਼ਾਂ ਤੋਂ ਆਉਣ ਵਾਲੀਆਂ ਸਾਰੀਆਂ ਉਡਾਣਾਂ ਰੋਕ ਦਿੱਤੀਆਂ ਹਨ।


ਭਾਰਤ ਨੇ 22 ਮਾਰਚ ਤੋਂ 29 ਮਾਰਚ ਤੱਕ ਦੀਆਂ ਸਾਰੀਆਂ ਅੰਤਰਰਾਸ਼ਟਰੀ ਵਪਾਰਕ ਯਾਤਰੀਆਂ ਦੀਆਂ ਉਡਾਣਾਂ ਦੇ ਦਾਖਲੇ ‘ਤੇ ਪਾਬੰਦੀ ਲਾ ਦਿੱਤੀ ਹੈ।- ਕੇਂਦਰ ਸਰਕਾਰ


ਦਰਅਸਲ ਭਾਰਤ ‘ਚ ਜ਼ਿਆਦਾਤਰ ਉਹ ਲੋਕ ਸੰਕਰਮਿਤ ਹਨ ਜਿਨ੍ਹਾਂ ਨੇ ਵਿਦੇਸ਼ ਦੀ ਯਾਤਰਾ ਕੀਤੀ ਹੈ ਤੇ ਇਹੀ ਕਾਰਨ ਹੈ ਕਿ ਕੇਂਦਰ ਸਰਕਾਰ ਨੇ ਇਹ ਫੈਸਲਾ ਲਿਆ ਹੈ। ਅੱਜ ਭਾਰਤ ਵਿੱਚ ਕੋਰੋਨਾਵਾਇਰਸ ਕਾਰਨ ਚੌਥੀ ਮੌਤ ਪੰਜਾਬ ‘ਚ ਹੋਈ ਹੈ। ਇਸ ਦੀ ਜਾਣਕਾਰੀ ਕੇਂਦਰੀ ਸਿਹਤ ਮੰਤਰਾਲੇ ਨੇ ਦਿੱਤੀ।

ਮੰਤਰਾਲੇ ਮੁਤਾਬਕ ਦੇਸ਼ ਵਿੱਚ ਕੋਰੋਨਾਵਾਇਰਸ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ 173 ਹੋ ਗਈ ਹੈ। ਉਨ੍ਹਾਂ ਚੋਂ 25 ਵਿਦੇਸ਼ੀ ਹਨ। ਹੁਣ ਤੱਕ ਪੰਜਾਬ, ਦਿੱਲੀ, ਮਹਾਰਾਸ਼ਟਰ ਤੇ ਕਰਨਾਟਕ ਵਿੱਚ ਇੱਕ-ਇੱਕ ਵਿਅਕਤੀ ਦੀ ਮੌਤ ਹੋ ਚੁੱਕੀ ਹੈ।



ਮੰਤਰਾਲੇ ਦੇ ਅਨੁਸਾਰ, ਹੁਣ ਤੱਕ 20 ਲੋਕਾਂ ਦਾ ਇਲਾਜ ਕੀਤਾ ਜਾ ਚੁੱਕਾ ਹੈ, ਜਾਂ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਗਈ ਹੈ।

- - - - - - - - - Advertisement - - - - - - - - -

© Copyright@2025.ABP Network Private Limited. All rights reserved.