ਨਵੀਂ ਦਿੱਲੀ: ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੁੰਦੇ ਹੀ ਈ-ਕਾਮਰਸ ਸਾਈਟਸ ‘ਤੇ ਸੇਲ ਤੇ ਜ਼ਿਆਦਾ ਤੋਂ ਜ਼ਿਆਦਾ ਗਾਹਕਾਂ ਨੂੰ ਆਪਣੇ ਵੱਲ ਖਿੱਚਣ ਦੀ ਹੋੜ ਲੱਗ ਜਾਂਦੀ ਹੈ। ਇਸੇ ਕਵਾਇਦ ‘ਚ ਐਮਜੌਨ ਗਾਹਕਾਂ ਨੂੰ ਕਈ ਵੱਡੇ ਆਫਰ ਦੇ ਰਹੀ ਹੈ। ਐਮਜੌਨ ਗ੍ਰੇਟ ਇੰਡੀਅਨ ਫੈਸਟੀਵਲ ਸੇਲ ਫਿਰ ਤੋਂ ਸ਼ੁਰੂ ਹੋ ਰਹੀ ਹੈ। ਇਹ ਸਾਲ 13 ਅਕਤੂਬਰ ਤੋਂ 17 ਅਕਤੂਬਰ ਤਕ ਚੱਲੇਗੀ।



ਇਸ ਵਾਰ Amazon Great Indian Festival Sale ‘ਚ ਤੁਹਾਨੂੰ 90% ਤਕ ਦੀ ਛੂਟ ਦਿੱਤੀ ਜਾਵੇਗੀ ਤੇ ਇਸ ਦੇ ਨਾਲ ਹੀ 1000 ਰੁਪਏ ਤਕ ਦਾ ਕੈਸ਼ਬੈਕ ਵੀ ਮਿਲੇਗਾ। ਐਮਜੌਨ ਦੀ ਵੈੱਬਸਾਈਟ ਮੁਤਾਬਕ ਤੁਹਾਨੁੰ ਲੇਟੇਸਟ ਤੇ ਸਭ ਤੋਂ ਵਧੀਆ ਸਮਾਰਟਫੋਨ ‘ਤੇ ਇੱਥੇ 40% ਤਕ ਦੀ ਛੂਟ ਮਿਲੇਗੀ। ਕੱਪੜਿਆਂ, ਜੁੱਤਿਆਂ ਦੇ ਨਾਲ ਪਰਸ ਤੇ ਘੜੀਆਂ ‘ਤੇ ਵੀ ਭਾਰੀ ਛੂਟ ਦਿੱਤੀ ਜਾਵੇਗੀ।




ਦੱਸ ਦਈਏ ਕਿ ਐਮਜੌਨ ਗ੍ਰੇਟ ਇੰਡੀਆ ਫੈਸਟੀਵਲ ਸੇਲ ‘ਚ ਫਰਿਜ ਤੇ ਟੀਵੀ ‘ਤੇ 60% ਤਕ ਦੀ ਛੂਟ ਮਿਲ ਰਹੀ ਹੈ। ਜੇਕਰ ਤੁਹਾਡੇ ਕੋਲ ਆਈਸੀਆਈਸੀਆਈ ਬੈਂਕ ਦੇ ਕਾਰਡਸ ਹਨ ਤਾਂ ਤੁਹਾਨੂੰ 10 ਫੀਸਦ ਦਾ ਇੰਸਟੈਂਟ ਡਿਸਕਾਉਂਟ ਬੋਨਸ ਆਫਰ ਵੀ ਮਿਲੇਗਾ। ਇਸ ਦੇ ਨਾਲ ਹੀ ਨੋ ਕੋਸਟ ਈਐਮਆਈ ਦਾ ਆਫਰ ਵੀ ਉਪਲਬੱਧ ਹੈ।