ਕਾਂਗਰਸ ਤੋਂ ਚਾਰ ਵਾਰ ਵਿਧਾਇਕ ਰਹੇ ਸਾਹਨੀ ਨੇ ਸਾਲ 1998 ‘ਚ ਪਹਿਲੀ ਵਾਰ ਚਾਂਦਨੀ ਚੌਕ ਸੀਟ ਤੋਂ ਵਿਧਾਨ ਸਭਾ ਚੋਣ ਜਿੱਤੀ ਸੀ। ਇਸ ਤੋਂ ਬਾਅਦ ਉਹ 2003, 2008 ਤੇ 2013 ‘ਚ ਫੇਰ ਤੋਂ ਚੁਣੇ ਗਏ ਪਰ 2015 ‘ਚ ਸਾਹਨੀ, ਆਮ ਆਦਮੀ ਪਾਰਟੀ ਦੀ ਉਮੀਦਵਾਰ ਅਲਕਾ ਲਾਂਬਾ ਤੋਂ ਵਿਧਾਨ ਸਭਾ ਚੋਣ ਹਾਰ ਗਏ ਸੀ। ਉਧਰ ਲਾਂਬਾ ਨੇ ਹਾਲ ਹੀ ‘ਚ ਕਾਂਗਰਸ ਦਾ ਹੱਥ ਫੜਿਆ ਹੈ।
ਖ਼ਬਰਾਂ ਦੀ ਮੰਨੀਏ ਤਾਂ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਦੇ ਕਰੀਬੀ ਰਹੇ ਪ੍ਰਹਿਲਾਦ ਸਿੰਘ ਸਾਹਨੀ, ਅਲਕਾ ਲਾਂਬਾ ਦੇ ਦੁਬਾਰਾ ਕਾਂਗਰਸ ‘ਚ ਸ਼ਾਮਲ ਹੋਣ ਤੋਂ ਹੀ ਨਾਰਾਜ਼ ਸੀ। ਅਲਕਾ ਦੀ ਕਾਂਗਰਸ ‘ਚ ਵਾਪਸੀ ਤੋਂ ਬਾਅਦ ਸਾਹਨੀ ਨੂੰ ਕਾਂਗਰਸ ਤੋਂ ਟਿਕਟ ਮਿਲਣਾ ਮੁਸ਼ਕਲ ਸੀ।