AMBASSADOR IN UKRAINE partha satpathy RETURNS india
Ukriane Russia War: ਯੂਕਰੇਨ ਤੋਂ 22 ਹਜ਼ਾਰ ਭਾਰਤੀਆਂ ਨੂੰ ਕੱਢਣ 'ਚ ਅਹਿਮ ਭੂਮਿਕਾ ਨਿਭਾਉਣ ਵਾਲੇ ਕੀਵ 'ਚ ਭਾਰਤੀ ਰਾਜਦੂਤ ਪਾਰਥਾ ਸਤਪਥੀ ਸ਼ਨੀਵਾਰ ਨੂੰ ਭਾਰਤ ਪਰਤ ਆਏ। ਜੰਗ ਸ਼ੁਰੂ ਹੋਣ ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਉਹ ਦਿੱਲੀ ਪਰਤੇ। ਦਿੱਲੀ ਪਹੁੰਚਣ 'ਤੇ ਏਬੀਪੀ ਨਿਊਜ਼ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਸਤਪਥੀ ਨੇ ਕਿਹਾ ਕਿ ਉਹ ਇਸ ਗੱਲ ਤੋਂ ਸੰਤੁਸ਼ਟ ਹਨ ਕਿ ਸਾਰੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਯੁੱਧ ਖੇਤਰ ਤੋਂ ਸੁਰੱਖਿਅਤ ਬਾਹਰ ਕੱਢ ਲਿਆ ਹੈ।
ਯੂਕਰੇਨ ਵਿੱਚ ਭਾਰਤ ਦੇ ਰਾਜਦੂਤ ਪਾਰਥ ਸਤਪਥੀ ਦੁਪਹਿਰ 2.30 ਵਜੇ ਅਮੀਰਾਤ ਦੀ ਉਡਾਣ ਰਾਹੀਂ ਦਿੱਲੀ ਪਰਤੇ। ਜੰਗ ਦੀ ਅੱਗ ਰਾਜਧਾਨੀ ਕੀਵ ਤੱਕ ਪਹੁੰਚਣ ਤੋਂ ਕੁਝ ਦਿਨ ਪਹਿਲਾਂ ਦੂਤਘਰ ਨੂੰ ਅਸਥਾਈ ਤੌਰ 'ਤੇ ਪੋਲੈਂਡ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ। ਦਿੱਲੀ ਪਰਤਣ 'ਤੇ ਸਤਪਥੀ ਨੇ ਦੱਸਿਆ ਕਿ ਦੂਤਾਵਾਸ ਨੂੰ 'ਸੰਚਾਲਨ ਕੁਸ਼ਲਤਾ' ਲਈ ਪੋਲੈਂਡ ਵਿੱਚ ਤਬਦੀਲ ਕਰ ਦਿੱਤਾ ਗਿਆ। ਭਵਿੱਖ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਪੈਦਾ ਹੁੰਦੇ ਹਨ, ਇਸ ਦੇ ਮੁਤਾਬਕ ਦੂਤਾਵਾਸ ਨੂੰ ਵਾਪਸ ਕੀਵ ਲਿਜਾਣ ਬਾਰੇ ਫੈਸਲਾ ਲਿਆ ਜਾਵੇਗਾ।
ਏਬੀਪੀ ਨਿਊਜ਼ ਨਾਲ ਗੱਲਬਾਤ ਦੌਰਾਨ ਸਤਪਥੀ ਨੇ ਕਿਹਾ ਕਿ 22 ਹਜ਼ਾਰ ਤੋਂ ਵੱਧ ਭਾਰਤੀਆਂ ਨੂੰ ਜੰਗ ਦੇ ਮੈਦਾਨ ਤੋਂ ਸੁਰੱਖਿਅਤ ਕੱਢਣਾ ਵੱਡੀ ਚੁਣੌਤੀ ਸੀ। ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਾਰੇ ਭਾਰਤੀਆਂ ਨੂੰ ਸੁਰੱਖਿਅਤ ਬਾਹਰ ਕੱਢਣ ਦੀ ਜੋ ਜ਼ਿੰਮੇਵਾਰੀ ਸੌਂਪੀ ਗਈ ਸੀ, ਉਹ ਪੂਰੀ ਹੋ ਗਈ ਹੈ।
ਸਤਪਥੀ ਦਾ ਕਹਿਣਾ ਹੈ ਕਿ ਨਿਕਾਸੀ ਇੱਕ ਵੱਡੀ ਚੁਣੌਤੀ ਸੀ ਕਿਉਂਕਿ ਯੁੱਧ ਖੇਤਰ ਦੇ ਕਾਰਨ, ਯੂਕਰੇਨ ਵਿੱਚ ਲੜਾਈ ਚੱਲ ਰਹੀ ਸੀ, ਜਾਨ ਖ਼ਤਰੇ ਵਿੱਚ ਸੀ। ਯੂਕਰੇਨ ਕੋਲ ਬੁਨਿਆਦੀ ਢਾਂਚਾ ਵੀ ਨਹੀਂ ਸੀ। ਵੱਖ-ਵੱਖ ਸ਼ਹਿਰਾਂ ਤੋਂ ਸਾਰੇ ਭਾਰਤੀਆਂ ਨੂੰ ਕੱਢਣਾ ਵੀ ਇੱਕ ਚੁਣੌਤੀ ਸੀ। ਪਰ ਉਨ੍ਹਾਂ ਤਸੱਲੀ ਪ੍ਰਗਟਾਈ ਕਿ ਪ੍ਰਮਾਤਮਾ ਦੀ ਮੇਹਰ, ਭਾਰਤ ਸਰਕਾਰ ਦੀ ਮੱਦਦ ਅਤੇ ਸਾਰੀਆਂ ਏਜੰਸੀਆਂ ਦੇ ਸਹਿਯੋਗ ਨਾਲ ਅਸੀਂ ਇਸ ਔਖੇ ਕੰਮ ਨੂੰ ਨੇਪਰੇ ਚਾੜ੍ਹਨ ਦੇ ਯੋਗ ਹੋਏ ਹਾਂ। ਉਨ੍ਹਾਂ ਦੱਸਿਆ ਕਿ ਹੁਣ ਤੱਕ ਲਗਪਗ ਸਾਰੇ ਭਾਰਤੀ ਸੁਰੱਖਿਅਤ ਦੇਸ਼ ਪਰਤ ਚੁੱਕੇ ਹਨ।
ਇੱਕ ਸਵਾਲ ਦੇ ਜਵਾਬ ਵਿੱਚ ਕਿ ਕੀ ਦੂਤਾਵਾਸ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਸੀ ਕਿ ਰੂਸ ਅਤੇ ਯੂਕਰੇਨ ਵਿਚਾਲੇ ਜੰਗ ਹੋ ਸਕਦੀ ਹੈ, ਜਿਸ ਕਾਰਨ ਭਾਰਤੀ ਵਿਦਿਆਰਥੀ ਉੱਥੇ ਫਸੇ, ਰਾਜਦੂਤ ਸਤਪਥੀ ਨੇ ਕਿਹਾ ਕਿ ਦੂਤਾਵਾਸ ਪੱਖ ਨੇ ਯੁੱਧ ਤੋਂ ਪਹਿਲਾਂ ਹੀ ਯੂਕਰੇਨ ਛੱਡਣ ਦੀ ਯੋਜਨਾ ਬਣਾ ਲਈ ਸੀ, ਜਿਸ ਲਈ ਐਡਵਾਈਜ਼ਰੀ ਜਾਰੀ ਕੀਤੀ ਗਈ ਸੀ। ਜੰਗ ਤੋਂ ਪਹਿਲਾਂ ਚਾਰ ਹਜ਼ਾਰ ਵਿਦਿਆਰਥੀਆਂ ਨੂੰ ਸੁਰੱਖਿਅਤ ਭਾਰਤ ਭੇਜ ਦਿੱਤਾ ਗਿਆ ਸੀ। ਪਰ ਪੜ੍ਹਾਈ ਦਾ ਨੁਕਸਾਨ ਹੋਣ ਕਾਰਨ ਵਿਦਿਆਰਥੀ ਉਥੋਂ ਜਾਣਾ ਨਹੀਂ ਚਾਹੁੰਦੇ ਸੀ, ਜਿਸ ਕਾਰਨ ਵਿਦਿਆਰਥੀ ਜੰਗ ਦੌਰਾਨ ਉੱਥੇ ਹੀ ਫਸੇ ਸੀ।
ਪਾਰਥਾ ਸਤਪਥੀ ਪਿਛਲੇ ਤਿੰਨ ਸਾਲਾਂ ਤੋਂ ਕੀਵ ਵਿੱਚ ਭਾਰਤੀ ਰਾਜਦੂਤ ਵਜੋਂ ਤਾਇਨਾਤ ਹਨ। 'ਏਬੀਪੀ ਨਿਊਜ਼' ਦੇ ਇਸ ਸਵਾਲ 'ਤੇ ਕਿ ਆਉਣ ਵਾਲੇ ਸਮੇਂ 'ਚ ਕਦੋਂ ਤੱਕ ਰੂਸ ਅਤੇ ਯੂਕਰੇਨ ਵਿਚਾਲੇ ਜੰਗ ਖ਼ਤਮ ਹੋਣ ਦੀ ਸੰਭਾਵਨਾ ਦਿਖਾਈ ਦੇ ਰਹੀ ਹੈ ਅਤੇ ਸ਼ਾਂਤੀ ਸਥਾਪਿਤ ਹੋ ਸਕਦੀ ਹੈ, ਸਤਪਤੀ ਨੇ ਕਿਹਾ ਕਿ ਘਟਨਾਕ੍ਰਮ ਬਹੁਤ ਤੇਜ਼ੀ ਨਾਲ ਬਦਲ ਰਿਹਾ ਹੈ, ਇਸ ਲਈ ਸਿੱਧੇ ਤੌਰ 'ਤੇ ਕੁਝ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਨੇ ਦੱਸਿਆ ਕਿ ਪਿਛਲੇ ਇੱਕ ਮਹੀਨੇ ਤੋਂ ਉਹ ਭਾਰਤੀਆਂ ਨੂੰ ਸੁਰੱਖਿਅਤ ਕੱਢਣ ਵਿੱਚ ਰੁੱਝਿਆ ਹੋਇਆ ਸੀ।
ਇਹ ਵੀ ਪੜ੍ਹੋ: ਦਿੱਲੀ-NCR 'ਚ ਪਾਰਾ ਜਾ ਸਕਦਾ 37 ਤੋਂ ਪਾਰ! ਮੀਂਹ ਦੀ ਨਹੀਂ ਕੋਈ ਉਮੀਦ, ਜਾਣੋ ਦੇਸ਼ ਦੇ ਮੌਸਮ ਦਾ ਤਾਜ਼ਾ ਹਾਲ