ਮੁੰਬਈ- ਮਹਾਰਾਸ਼ਟਰ ਸਰਕਾਰ ਨੇ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਵਿਚਕਾਰ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਇਸ ਦੇ ਤਹਿਤ 27 ਮਾਰਚ ਤੋਂ ਸ਼ਾਮ 8 ਵਜੇ ਤੋਂ ਸਵੇਰੇ 7 ਵਜੇ ਤੱਕ ਧਾਰਾ 144 ਲਾਗੂ ਰਹੇਗੀ। ਹੁਣ ਮਾਸਕ ਨਹੀਂ ਪਹਿਨਣ ਵਾਲਿਆਂ ਖ਼ਿਲਾਫ਼ ਜੁਰਮਾਨਾ 200 ਰੁਪਏ ਤੋਂ ਵਧਾ ਕੇ 500 ਰੁਪਏ ਕਰ ਦਿੱਤਾ ਗਿਆ ਹੈ।ਇਸ ਤੋਂ ਇਲਾਵਾ ਸੜਕ 'ਤੇ ਥੁੱਕਣ ਲਈ 1000 ਰੁਪਏ ਜੁਰਮਾਨਾ ਲਗਾਇਆ ਜਾਵੇਗਾ।
ਇਹ ਵੀ ਪੜ੍ਹੋ: Aamir Khan ਦੀਆਂ ਇਹ ਫਲੌਪ ਫ਼ਿਲਮਾਂ ਦੇਖ ਫੜ੍ਹ ਲਵੋਗੇ ਸਿਰ, ਇੱਕ ਲਈ ਖੁਦ ਸਾਹਮਣੇ ਆ ਮੰਗੀ ਸੀ ਮੁਆਫੀ
ਮਾਲ, ਸਿਨੇਮਾ ਹਾਲ ਅਤੇ ਰੈਸਟੋਰੈਂਟ ਸਵੇਰੇ ਅੱਠ ਵਜੇ ਤੋਂ ਸਵੇਰੇ ਸੱਤ ਵਜੇ ਤੱਕ ਬੰਦ ਰਹਿਣਗੇ। ਪਰ ਰਾਤ ਨੂੰ ਖਾਣੇ ਦੀ ਹੋਮ ਡਿਲਵਰੀ ਨੂੰ ਛੂਟ ਹੈ। ਇਸ ਤੋਂ ਇਲਾਵਾ, ਸਮਾਜਿਕ, ਸਭਿਆਚਾਰਕ, ਧਾਰਮਿਕ ਪ੍ਰੋਗਰਾਮਾਂ 'ਤੇ ਕਿਸੇ ਵੀ ਤਰ੍ਹਾਂ ਦੇ ਪ੍ਰੋਗਰਾਮਾਂ ਤੇ ਪਾਬੰਦੀ ਲਗਾਈ ਗਈ ਹੈ। 20 ਤੋਂ ਵੱਧ ਲੋਕਾਂ ਨੂੰ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣ ਦੀ ਆਗਿਆ ਨਹੀਂ ਹੋਵੇਗੀ। ਸਮੁੰਦਰੀ ਤੱਟਾਂ ਤੱਕ ਪਹੁੰਚ ਤੇ ਪਾਬੰਦੀ ਹੋਵੇਗੀ।
ਇਹ ਵੀ ਪੜ੍ਹੋ: ਸੂਬਾ ਸਰਕਾਰ ਵੱਲੋਂ 28 ਮਾਰਚ ਤੋਂ ਕਰਫਿਊ ਦਾ ਐਲਾਨ, ਇਨ੍ਹਾਂ ਚੀਜ਼ਾਂ 'ਤੇ ਰਹੇਗੀ ਸਖਤ ਪਾਬੰਦੀ
ਦੇਸ਼ ਭਰ 'ਚ ਕੋਰੋਨਾ ਦਾ ਕਹਿਰ ਅਜੇ ਵੀ ਜਾਰੀ ਹੈ। ਕਈ ਸੂਬਿਆਂ 'ਚ ਸਖਤੀ ਮੁੜ ਤੋਂ ਲਾਗੂ ਕਰਨੀ ਪੈ ਰਹੀ ਹੈ। ਜਿਸ ਦੇ ਮੱਦੇਨਜ਼ਰ ਕਰਫਿਊ ਫਿਰ ਤੋਂ ਲਾਉਣ ਦੀਆਂ ਤਿਆਰੀਆਂ ਹਨ। ਮਹਾਰਾਸ਼ਟਰ 'ਚ ਸਥਿਤੀ ਕਾਬੂ ਤੋਂ ਬਾਹਰ ਹੋ ਰਹੀ ਹੈ। ਸਥਿਤੀ ਦੀ ਗੰਭੀਰਤਾ ਨੂੰ ਦੇਖਦਿਆਂ ਸੂਬਾ ਸਰਕਾਰ ਨੇ ਸੂਬੇ 'ਚ 28 ਮਾਰਚ ਤੋਂ ਨਾਈਟ ਕਰਫਿਊ ਲਾਉਣ ਦਾ ਫੈਸਲਾ ਕੀਤਾ ਹੈ। ਕੋਵਿਡ-19 ਨਾਲ ਸਬੰਧਤ ਨਵੇਂ ਨਿਯਮ ਵੀ ਲਾਗੂ ਕੀਤੇ ਗਏ ਹਨ।
ਇਹ ਵੀ ਪੜ੍ਹੋ: ਕੈਪਟਨ ਸਰਕਾਰ ਨੂੰ ਵੱਡਾ ਝਟਕਾ! ਗੈਂਗਸਟਰ ਮੁਖ਼ਤਾਰ ਅੰਸਾਰੀ 'ਤੇ ਸੁਪਰੀਮ ਕੋਰਟ ਦਾ ਆਇਆ ਫੈਸਲਾ
Farmers Protest: ਮਲੋਟ 'ਚ ਭਾਜਪਾ ਆਗੂ ਨਾਲ ਬਦਸਲੂਕੀ, ਪਾੜੇ ਕੱਪੜੇ ਕਾਰ 'ਤੇ ਪੋਤੀ ਕਾਲਖ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :