ਚੰਡੀਗੜ੍ਹ: ਕੇਂਦੀਰ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਸਿਹਤ ਨੂੰ ਲੈਕੇ ਚੱਲ ਰਹੀ ਚਰਚਾ ਦਰਮਿਆਨ ਉਨ੍ਹਾਂ ਦੇ ਟਵੀਟ ਨੇ ਇਨ੍ਹਾਂ ਅਫ਼ਵਾਹਾਂ 'ਤੇ ਵਿਰ੍ਹਾਮ ਲਾ ਦਿੱਤਾ ਹੈ। ਉਨ੍ਹਾਂ ਟਵੀਟ ਕਰਦਿਆਂ ਲਿਖਿਆ ਹੈ ਕਿ ਸੋਸ਼ਲ ਮੀਡੀਆ 'ਤੇ ਮੇਰੀ ਸਿਹਤ ਨੂੰ ਲੈਕੇ ਮਨਘੜਤ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਹਨ।


ਦਰਅਸਲ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ 'ਤੇ ਅਮਿਤ ਸ਼ਾਹ ਦੇ ਟਵੀਟ ਦਾ ਇਕ ਸਕਰੀਨਸ਼ੌਟ ਕਾਫੀ ਵਾਇਰਲ ਹੋਇਆ ਸੀ ਜਿਸ 'ਚ ਇਹ ਲਿਖਿਆ ਸੀ ਕਿ ਉਨ੍ਹਾਂ ਨੂੰ ਬੋਨ ਕੈਂਸਰ ਹੈ।





ਇਹ ਵੀ ਪੜ੍ਹੋ: ਨਾਂਦੇੜ ਤੋਂ ਪਰਤੇ ਪਹਿਲੇ ਕੋਰੋਨਾ ਪੌਜ਼ੇਟਿਵ ਸ਼ਰਧਾਲੂ ਦੀ ਮੌਤ


ਉਨ੍ਹਾਂ ਲਿਖਿਆ ਕਿ ਕੋਰੋਨਾ ਮਹਾਮਾਰੀ ਕਾਰਨ ਦੇਸ਼ ਦਾ ਗ੍ਰਹਿ ਮੰਤਰੀ ਹੋਣ ਕਾਰਨ ਆਪਣੇ ਕੰਮਾਂ 'ਚ ਵਿਅਸਤ ਰਹਿਣ ਕਾਰਨ ਇਨ੍ਹਾਂ ਅਫ਼ਵਾਹਾਂ 'ਤੇ ਧਿਆਨ ਨਹੀਂ ਦਿੱਤਾ। ਅਮਿਤ ਸ਼ਾਹ ਨੇ ਅਫ਼ਵਾਹ ਫੈਲਾਉਣ ਵਾਲਿਆਂ ਦਾ ਵੀ ਸ਼ੁਕਰੀਆ ਅਦਾ ਕੀਤਾ ਹੈ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ