ਵੰਦੇ ਭਾਰਤਾ ਐਕਸਪ੍ਰੈੱਸ ਦੀਆਂ ਟਿਕਟਾਂ ਦੀ ਬੁਕਿੰਗ ਆਈਆਰਸੀਟੀਸੀ ਦੀ ਵੈੱਬਸਾਈਟ ‘ਤੇ ਸ਼ੁਰੂ ਹੋ ਗਈ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਇਹ ਟ੍ਰੇਨ ਅੰਬਾਲਾ, ਲੁਧਿਆਣਾ ਤੇ ਜੰਮੂ-ਤਵੀ ਤਿੰਨ ਸਟੇਸ਼ਨਾਂ ‘ਤੇ ਰੁਕੇਗੀ। ਇਹ ਇੱਕ ਹਾਈ ਸਪੀਡ ਟ੍ਰੇਨ ਹੋਣ ਦੇ ਨਾਲ-ਨਾਲ ਬਿਹਤਰੀਨ ਸੁਰੱਖਿਆ ਤੇ ਉੱਚ ਤਕਨੀਕ ਨਾਲ ਲੈਸ ਰੇਲ ਹੈ।
ਵੰਦੇ ਭਾਰਤ ਐਕਸਪ੍ਰੈੱਸ ਦੀਆਂ ਖੂਬੀਆਂ:
ਇਹ ਟ੍ਰੇਨ 160 ਕਿਮੀ/ਘੰਟਾ ਤੋਂ ਜ਼ਿਆਦਾ ਦੀ ਸਪੀਡ ਨਾਲ ਚੱਲ ਸਕਦੀ ਹੈ।
ਇਸ ‘ਚ ਸ਼ਤਾਬਦੀ ਰੇਲਾਂ ਵਰਗੀ ਸ਼੍ਰੇਣੀ ਪਰ ਬਿਹਤਰ ਸੁਵਿਧਾਵਾਂ ਹਨ।
ਇਸ ‘ਚ 16 ਏਸੀ ਕੋਚ ਹਨ ਜਿਨ੍ਹਾਂ ‘ਚ ਦੋ ਐਕਜ਼ੀਕਿਊਟਿਵ ਸ਼੍ਰੇਣੀਆਂ ਹਨ।
ਟ੍ਰੇਨ ‘ਚ ਕੁੱਲ 1128 ਯਾਤਰੀਆਂ ਦੇ ਬੈਠਣ ਦੀ ਸੁਵਿਧਾ ਹੈ।
ਸਾਰੇ ਕੋਚ ‘ਚ ਸਵੈਚਾਲਿਤ ਦਰਵਾਜ਼ੇ, ਜੀਪੀਐਸ ਅਧਾਰਤ ਆਡੀਓ-ਵਿਜ਼ੂਅਲ ਪ੍ਰਣਾਲੀ ਰਾਹੀਂ ਯਾਤਰੀਆਂ ਨੂੰ ਜਾਣਕਾਰੀ ਮਿਲੇਗੀ।
ਮਨੋਰੰਜਨ ਦੇ ਲਈ ਟ੍ਰੇਨ ‘ਚ ਹੌਟ-ਸਪੌਟ ਵਾਈਫਾਈ ਤੇ ਬੇਹੱਦ ਆਰਾਮਦਾਇਕ ਸੀਟਾਂ ਹਨ।
ਸਾਰੇ ਟਾਇਲਟਸ ਬਾਇਓ-ਵੈਕਿਊਮ ਕਿਸਮ ਦੀਆਂ ਹਨ।
ਯਾਤਰੀਆਂ ਦੇ ਖਾਣ-ਪੀਣ ਲਈ ਹਰ ਕੋਚ ‘ਚ ਰਸੋਈ ਦੀ ਸੁਵਿਧਾ ਹੈ।
ਦੱਸ ਦਈਏ ਕਿ ਪਹਿਲੀ ਵੰਦੇ ਭਾਰਤ ਐਕਸਪ੍ਰੈੱਸ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਦਿੱਲੀ ਤੋਂ ਵਾਰਾਣਸੀ ਲਈ ਹਰੀ ਝੰਡੀ ਦਿੱਤੀ ਸੀ। ਇਹ ਵਾਰਾਣਸੀ ਲਈ ਦਿੱਲੀ ਤੋਂ ਸਵੇਰੇ ਛੇ ਵਜੇ ਚੱਲਦੀ ਹੈ। ਵੰਦੇ ਭਾਰਤ ਐਕਸਪ੍ਰੈੱਸ ਦੇਸ਼ ਦੀ ਅਜੇ ਸਭ ਤੋਂ ਪ੍ਰੀਮੀਅਮ ਟ੍ਰੇਨ ਹੈ।