ਨਵੀਂ ਦਿੱਲੀ: ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਅੱਤਵਾਦੀ ਰਾਜਧਾਨੀ ਦਿੱਲੀ ਨੂੰ ਦਹਿਲਾਉਣ ਦੀ ਕੋਸ਼ਿਸ਼ਾਂ ਕਰ ਰਹੇ ਹਨ। ਦਿੱਲੀ ‘ਚ ਇਸ ਸਮੇਂ ਕਈ ਥਾਂਵਾਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਇਹ ਛਾਪੇਮਾਰੀ ਅੱਤਵਾਦੀ ਹਮਲਿਆਂ ਦੇ ਅਲਰਟ ਤੋਂ ਬਾਅਦ ਸ਼ੁਰੂ ਹੋਈ ਹੈ। ਸੁਰੱਖਿਆ ਏਜੰਸੀਆਂ ਨੂੰ ਜਾਣਕਾਰੀ ਮਿਲੀ ਹੈ ਕਿ ਤਿੰਨ ਤੋਂ ਚਾਰ ਅੱਤਵਾਦੀ ਦਿੱਲੀ ਦਾਖਲ ‘ਚ ਕਾਮਯਾਬ ਹੋਏ ਹਨ।



ਇਸ ਦੌਰਾਨ ਦਿੱਲੀ ਪੁਲਿਸ ਦੀ ਸਪੈਸ਼ਲ ਸੇਲ ਨੇ ਰਾਜਧਾਨੀ ਦਿੱਲੀ ‘ਚ ਨੌ ਖੁਫੀਆ ਠਿਕਾਣਿਆਂ ‘ਤੇ ਛਾਪੇਮਾਰੀ ਕੀਤੀ ਹੈ। ਜਿਸ ‘ਚ ਸਪੈਸ਼ਲ ਸੇਲ ਨੂੰ ਕੁਝ ਖੁਫੀਆ ਜਾਣਕਾਰੀ ਵੀ ਮਿਲੀ ਹੈ। ਦਿੱਲੀ ‘ਚ ਦਾਖਲ ਹੋਏ ਅੱਤਵਾਦੀ ਜੈਸ਼--ਮੁਹੰਮਦ ਦੇ ਦੱਸੇ ਜਾ ਰਹੇ ਹਨ। ਛਾਪੇਮਾਰੀ ਕੱਲ੍ਹ ਸ਼ਾਮ ਸੀਮਲਮਪੁਰ, ਉੱਤਰ-ਪੂਰਬੀ, ਜਾਮਿਆ ਨਗਰ ਅਤੇ ਪਹਾੜਗੰਜ ਇਲਾਕਿਆਂ ‘ਚ ਸ਼ੁਰੂ ਹੋਈ ਸੀ।



ਉਧਰ ਅਮਰੀਕਾ ਵੀ ਕਹੀ ਚੁੱਕਿਆ ਹੈ ਕਿ ਕਸ਼ਮੀਰ ਮੁੱਦੇ ਨੂੰ ਲੈ ਕੇ ਪਾਕਿਸਤਾਨ ਦੇ ਅੱਤਵਾਦੀ ਭਾਰਤ ‘ਚ ਹਮਲੇ ਕਰ ਸਕਦੇ ਹਨ। ਅਮਰੀਕਾ ਨੇ ਕਿਹਾ ਕਿ ਜੇਕਰ ਪਾਕਿਸਤਾਨ ਇਨ੍ਹਾਂ ਅੱਤਵਾਦੀ ਸੰਗਠਨਾਂ ਨੂੰ ਕਾਬੂ ਰੱਖੇ ਤਾਂ ਅੱਤਵਾਦੀ ਹਮਲਿਆਂ ਨੂੰ ਰੋਕਿਆ ਜਾ ਸਕਦਾ ਹੈ।