ਨਵੀਂ ਦਿੱਲੀ: ਪੱਛਮੀ ਬੰਗਾਲ ਦੇ 24 ਪਰਗਾਨਾਂ ਜ਼ਿਲੇ 'ਚ ਜਾਂਦੇ ਹੋਏ ਹੀਰਾ ਹਰਬਰ ਖੇਤਰ 'ਚ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਦੇ ਕਾਫਿਲੇ 'ਤੇ ਪੱਥਰ ਸੁੱਟੇ ਗਏ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਹੋਰ ਨੇਤਾਵਾਂ ਵੱਲੋਂ ਇਸ ਘਟਨਾ ਦੀ ਨਿਖੇਧੀ ਕੀਤੀ ਹੈ।

ਅਮਿਤ ਸ਼ਾਹ ਨੇ ਟਵੀਟ ਕੀਤਾ, “ਅੱਜ ਬੰਗਾਲ ਵਿੱਚ ਭਾਜਪਾ ਦੇ ਕੌਮੀ ਪ੍ਰਧਾਨ ਸ਼੍ਰੀ ਜੇਪੀ ਨੱਡਾ ਜੀ 'ਤੇ ਹਮਲਾ ਬਹੁਤ ਨਿੰਦਣਯੋਗ ਹੈ, ਜਿੰਨੀ ਵੀ ਨਿੰਦਾ ਕੀਤੀ ਜਾਵੇ ਘੱਟ ਹੈ। ਕੇਂਦਰ ਸਰਕਾਰ ਇਸ ਹਮਲੇ ਨੂੰ ਬਹੁਤ ਗੰਭੀਰਤਾ ਨਾਲ ਲੈ ਰਹੀ ਹੈ। ਬੰਗਾਲ ਸਰਕਾਰ ਨੂੰ ਇਸ ਪ੍ਰਾਯੋਜਿਤ ਹਿੰਸਾ ਲਈ ਸੂਬੇ ਦੇ ਸ਼ਾਂਤੀ ਪਸੰਦ ਲੋਕਾਂ ਨੂੰ ਜਵਾਬ ਦੇਣਾ ਪਏਗਾ।"


ਅਮਿਤ ਸ਼ਾਹ ਨੇ ਕਿਹਾ, "ਬੰਗਾਲ ਤ੍ਰਿਣਮੂਲ ਸ਼ਾਸਨ ਦੇ ਅਧੀਨ ਜ਼ੁਲਮ, ਅਰਾਜਕਤਾ ਅਤੇ ਹਨੇਰੇ ਦੇ ਦੌਰ ਵਿੱਚ ਚਲਾ ਗਿਆ ਹੈ। ਟੀਐਮਸੀ ਸ਼ਾਸਨ ਦੇ ਤਹਿਤ ਪੱਛਮੀ ਬੰਗਾਲ ਵਿੱਚ ਜਿਸ ਢੰਗ ਨਾਲ ਰਾਜਨੀਤਕ ਹਿੰਸਾ ਨੂੰ ਸੰਸਥਾਗਤ ਬਣਾਇਆ ਗਿਆ ਤੇ ਸਿਖਰ 'ਤੇ ਲਿਆਇਆ ਗਿਆ, ਇਹ ਉਨ੍ਹਾਂ ਸਾਰਿਆਂ ਲਈ ਉਦਾਸ ਤੇ ਚਿੰਤਾਜਨਕ ਹੈ ਜੋ ਲੋਕਤੰਤਰੀ ਕਦਰਾਂ ਕੀਮਤਾਂ ਵਿੱਚ ਵਿਸ਼ਵਾਸ ਕਰਦੇ ਹਨ।''


ਇਸ ਦੇ ਨਾਲ ਹੀ ਰਾਜਨਾਥ ਸਿੰਘ ਨੇ ਕਿਹਾ ਕਿ ਪੱਛਮੀ ਬੰਗਾਲ ਵਿੱਚ ਠਹਿਰਨ ਦੌਰਾਨ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਦੇ ਕਾਫਲੇ 'ਤੇ ਹੋਏ ਹਮਲੇ ਤੋਂ ਬਾਅਦ ਮੈਂ ਉਨ੍ਹਾਂ ਨਾਲ ਫੋਨ ’ਤੇ ਗੱਲ ਕੀਤੀ ਅਤੇ ਜਾਣਕਾਰੀ ਹਾਸਲ ਕੀਤੀ। ਇਹ ਘਟਨਾ ਪੱਛਮੀ ਬੰਗਾਲ ਰਾਜ ਦੇ ਢਹਿ ਰਹੇ ਕਾਨੂੰਨ ਤੇ ਵਿਵਸਥਾ ਦਾ ਪ੍ਰਤੀਬਿੰਬ ਹੈ।

ਬੀਜੇਪੀ ਮੁਖੀ ਜੇਪੀ ਨੱਡਾ ਨੇ ਕਾਫਲੇ ‘ਤੇ ਹੋਏ ਹਮਲੇ ਤੋਂ ਬਾਅਦ ਪਾਰਟੀ ਵਰਕਰਾਂ ਦੀ ਇੱਕ ਮੀਟਿੰਗ ਵਿੱਚ ਕਿਹਾ ਕਿ ਪੱਛਮੀ ਬੰਗਾਲ ‘ਅਰਾਜਕ ਤੇ ਅਸਹਿਣਸ਼ੀਲ’ ਸੂਬਾ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਜੇ ਮੈਂ ਮੀਟਿੰਗ ਲਈ ਇੱਥੇ ਪਹੁੰਚ ਸਕਿਆ ਹਾਂ ਤਾਂ ਇਹ ਮਾਂ ਦੁਰਗਾ ਦੀ ਕਿਰਪਾ ਹੈ। ਨੱਡਾ ਨੇ ਕਿਹਾ ਕਿ ਮਮਤਾ ਬੈਨਰਜੀ ਸਰਕਾਰ ਦੇ ਕੁਝ ਦਿਨ ਬਾਕੀ ਹਨ, ਸਾਨੂੰ ਇਸ ‘ਗੁੰਡਾਰਾਜਾ’ ਨੂੰ ਹਰਾਉਣਾ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904