ਮੁੰਬਈ: ਕਿਸਾਨੀ ਅੰਦੋਲਨ ਨੂੰ ਲੈ ਕੇ ਬਿਆਨਬਾਜ਼ੀਆਂ ਦਾ ਦੌਰ ਜਾਰੀ ਹੈ। ਜਿੱਥੇ ਵਿਰੋਧੀ ਇਸ ਨੂੰ ਕੇਂਦਰ ਖ਼ਿਲਾਫ਼ ਗੱਲ ਕਰਨ ਲਈ ਵਰਤ ਰਹੇ ਹਨ, ਤਾਂ ਉੱਥੇ ਹੀ ਬੀਜੇਪੀ ਸਮਰਥਕ ਇਸ ਪਿੱਛੇ ਕਦੇ ਖਾਲਿਸਤਾਨ, ਕਦੇ ਪਾਕਿਸਤਾਨ ਜਾਂ ਕਦੇ ਚੀਨ ਦਾ ਹੱਥ ਦੱਸ ਰਹੇ ਹਨ। ਕੇਂਦਰੀ ਮੰਤਰੀ ਰਾਓਸਾਹਿਬ ਦੇ ਕਿਸਾਨ ਅੰਦੋਲਨ ਪਿੱਛੇ ਪਾਕਿਸਤਾਨ ਤੇ ਚੀਨ ਦੇ ਹੱਥ ਵਾਲੇ ਬਿਆਨ 'ਤੇ ਸ਼ਿਵ ਸੈਨਾ ਲੀਡਰ ਸੰਜੇ ਰਾਉਤ ਨੇ ਤਾੜਨਾ ਕੀਤੀ ਹੈ।


ਸੰਜੇ ਰਾਉਤ ਨੇ ਕਿਹਾ ਕਿ ਜੇ ਕੋਈ ਕੇਂਦਰੀ ਮੰਤਰੀ ਸੂਚਿਤ ਕਰਦਾ ਹੈ ਕਿ ਇਸ ਕਿਸਾਨੀ ਲਹਿਰ ਪਿੱਛੇ ਚੀਨ ਤੇ ਪਾਕਿਸਤਾਨ ਦਾ ਹੱਥ ਹੈ, ਤਾਂ ਰੱਖਿਆ ਮੰਤਰੀ ਨੂੰ ਤੁਰੰਤ ਚੀਨ ਤੇ ਪਾਕਿਸਤਾਨ ‘ਤੇ ਸਰਜੀਕਲ ਸਟ੍ਰਾਈਕ ਕਰਨੀ ਚਾਹੀਦੀ ਹੈ ਤੇ ਰਾਸ਼ਟਰਪਤੀ, ਰੱਖਿਆ ਮੰਤਰੀ, ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਨੂੰ ਇਸ ਮੁੱਦੇ 'ਤੇ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ।

ਖੇਤੀਬਾੜੀ ਮੰਤਰੀ ਦੀ ਮੋਦੀ ਨਾਲ ਮੀਟਿੰਗ, ਅੱਜ ਹੋਏਗੀ ਕਿਸਾਨ ਅੰਦੋਲਨ ਖਤਮ ਕਰਾਉਣ ਦੀ ਕੋਸ਼ਿਸ਼

ਰਾਓਸਾਹਿਬ ਨੇ ਇਹ ਵੀ ਦਾਅਵਾ ਕੀਤਾ ਕਿ ਮੁਸਲਮਾਨਾਂ ਨੂੰ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਤੇ ਨੈਸ਼ਨਲ ਰਜਿਸਟਰ ਆਫ਼ ਸਿਟੀਜਨ (ਐਨਆਰਸੀ) ਲਈ ਵੀ ਗੁਮਰਾਹ ਕੀਤਾ ਗਿਆ ਸੀ, ਪਰ ਉਹ ਸਫਲ ਨਹੀਂ ਹੋਇਆ। ਰਾਓਸਾਹੇਬ ਦਾਨਵੇ ਦਾ ਕਹਿਣਾ ਹੈ ਕਿ ਹੁਣ ਕਿਸਾਨਾਂ ਨੂੰ ਉਕਸਾਇਆ ਜਾ ਰਿਹਾ ਹੈ ਕਿ ਨਵਾਂ ਖੇਤੀਬਾੜੀ ਕਾਨੂੰਨ ਖੇਤੀ ਨੂੰ ਨੁਕਸਾਨ ਪਹੁੰਚਾਏਗਾ।

ਬਟਨ ਦਬਾਉਂਦਿਆਂ ਹੀ 10 ਸੈਕੰਡਾਂ 'ਚ ਢਹਿ-ਢੇਰੀ ਹੋ ਗਈ 144 ਮੰਜ਼ਲਾ ਇਮਾਰਤ, ਵੀਡੀਓ ਵਾਇਰਲ

ਦਾਨਵੇ ਨੇ ਇਹ ਗੱਲਾਂ ਉਸ ਸਮੇਂ ਕਹੀਆਂ ਜਦੋਂ ਉਹ ਮਹਾਰਾਸ਼ਟਰ ਦੇ ਜਲਨਾ ਜ਼ਿਲ੍ਹੇ ਦੇ ਬਦਨਾਪੁਰ ਤਾਲੁਕਾ ਦੇ ਕੋਲਟੇ ਤਕਲੀ ਵਿਖੇ ਸਿਹਤ ਕੇਂਦਰ ਦਾ ਉਦਘਾਟਨ ਕਰਨ ਗਏ ਸੀ। ਉਨ੍ਹਾਂ ਕਿਹਾ, "ਕਿਸਾਨ ਵਿਰੋਧ ਨਹੀਂ ਕਰ ਰਹੇ। ਇਸ ਪਿੱਛੇ ਚੀਨ ਤੇ ਪਾਕਿਸਤਾਨ ਦਾ ਹੱਥ ਹੈ। ਇਹ ਹੋਰਨਾਂ ਦੇਸ਼ਾਂ ਦੀਆਂ ਸਾਜਿਸ਼ਾਂ ਹਨ।"

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ