ਮਾਨਸਾ: ਮਾਨਸਾ ਨੇੜਲੇ ਪਿੰਡ ਨਰਿੰਦਰਪੁਰਾ ਕੋਲ ਵੱਡਾ ਰੇਲਵੇ ਹਾਦਸਾ ਟਲ ਗਿਆ। ਇੱਥੇ ਦੋ ਫੁੱਟ ਰੇਲਵੇ ਲਾਈਨ ਟੁੱਟੀ ਹੋਈ ਸੀ। ਇਸ ਦੇ ਬਾਵਜੂਦ ਰੇਲ ਚਾਲਕ ਦੀ ਸੂਝਬੂਝ ਕਰਕੇ ਹਾਦਸਾ ਟਲ ਗਿਆ ਤੇ ਲਾਲਾਗੜ੍ਹਜੀ ਜਾ ਰਹੀ ਅਵਧ ਐਕਸਪ੍ਰੈਸ ਗੱਡੀ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਚ ਗਈ।

ਹਾਸਲ ਜਾਣਕਾਰੀ ਅਨੁਸਾਰ ਟੁੱਟੀ ਲਾਈਨ ਤੋਂ ਇੰਜਨ ਲੰਘ ਗਿਆ ਸੀ ਪਰ ਰੇਲ ਚਾਲਕ ਨੇ ਤੁਰੰਤ ਗੱਡੀ ਰੋਕ ਲਈ। ਮੌਕੇ 'ਤੇ ਰੇਲਵੇ ਪੁਲਿਸ, ਮੁਰੰਮਤ ਤੋਂ ਬਾਅਦ ਗੱਡੀ ਰਵਾਨਾ ਕੀਤੀ ਗਈ। ਵਿਭਾਗ ਵੱਲੋਂ ਰੇਲ ਪਟੜੀ ਟੁੱਟਣ ਦੀ ਜਾਂਚ ਕੀਤੀ ਜਾ ਰਹੀ ਹੈ।