ਨਵੀਂ ਦਿੱਲੀ: 2021 ‘ਚ ਹੋਣ ਵਾਲੀ ਮਰਦਮਸ਼ੁਮਾਰੀ ‘ਚ ਅੰਕੜੇ ਮੋਬਾਈਲ ਐਪ ਰਾਹੀਂ ਜੁਟਾਏ ਜਾਣਗੇ। ਇਸ ਦਾ ਐਲਾਨ ਅੱਜ ਆਪ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਹਰ ਵਿਅਕਤੀ ਲਈ ਪਾਸਪੋਰਟ, ਆਧਾਰ, ਵੋਟਰ ਕਾਰਡ ਸਣੇ ਸਾਰੇ ਪਛਾਣ ਪੱਤਰਾਂ ਨੂੰ ਮਿਲਾ ਕੇ ਇੱਕ ਆਈਡੀ ਬਣਾਉਣ ‘ਤੇ ਕੰਮ ਕਰਨ ਨੂੰ ਕਿਹਾ ਹੈ।
ਅਮਿਤ ਸ਼ਾਹ ਨੇ ਕਿਹਾ, “ਆਧਾਰ, ਪਾਸਪਪੋਰਟ, ਬੈਂਕ ਖਾਤੇ, ਡ੍ਰਾਈਵਿੰਗ ਲਾਈਸੈਂਸ ਤੇ ਵੋਟਰ ਕਾਰਡ ਜਿਹੇ ਸਾਰੇ ਸੁਵਿਧਾਵਾਂ ਲਈ ਇੱਕ ਹੀ ਕਾਰਡ ਹੋ ਸਕਦਾ ਹੈ। ਇਸ ਦੀ ਉਮੀਦ ਹੈ।”
ਗ੍ਰਹਿ ਮੰਤਰੀ ਨੇ ਕਿਹਾ, “ਸਰਕਾਰ ਇਸ ਵਾਰ ਮਰਦਮਸ਼ੁਮਾਰੀ ‘ਚ ਹੁਣ ਤਕ ਦਾ ਸਭ ਤੋਂ ਜ਼ਿਆਦਾ ਖਰਚ ਕਰਨ ਜਾ ਰਹੀ ਹੈ। ਇਸ ਵਾਰ ਦੀ ਮਰਦਮਸ਼ੁਮਾਰੀ ਤੇ ਰਾਸ਼ਟਰੀ ਮਰਦਮਸ਼ੁਮਾਰੀ ਰਜਿਸਟਰ ਤਿਆਰ ਕਰਨ ‘ਚ ਕਰੀਬ 12 ਹਜ਼ਾਰ ਕਰੋੜ ਰੁਪਏ ਖ਼ਰਚ ਕੀਤੇ ਜਾਣਗੇ। ਤਕਨੀਕ ਦੇ ਆਧੁਨਿਕ ਤੌਰ ਦਾ ਇਸਤੇਮਾਲ ਕਰਦੇ ਹੋਏ 2021 ‘ਚ ਡਿਜੀਟਲ ਤਰੀਕੇ ਨਾਲ ਮਦਰਮਸ਼ੁਰਮਾਰੀ ਕੀਤੀ ਜਾਵੇਗੀ।”
ਮਰਦਮਸ਼ੁਮਾਰੀ ਭਵਨ ਦਾ ਨੀਂਹ ਪੱਥਰ ਰੱਖਣ ਜਾਣ ਮੌਕੇ ਮੌਜੂਸ ਸ਼ਾਹ ਨੇ ਕਿਹਾ, “ਪੇਪਰ ‘ਤੇ ਮਰਦਮਸ਼ੁਮਾਰੀ ਨਾਲ ਡਿਜੀਟਲ ਮਰਦਮਸ਼ੁਮਾਰੀ ਦਾ ਟ੍ਰਾਂਸਫੋਰਮੇਸ਼ਨਕ ਹੋਣ ਦਾ ਕੰਮ 2021 ਦੀ ਮਦਰਮਸ਼ੁਮਾਰੀ ਤਕ ਖ਼ਤਮ ਹੋਵੇਗਾ। ਮਰਦਮਸ਼ੁਮਾਰੀ ਦਾ ਡਿਜੀਟਲ ਡਾਟਾ ਉਪਲੱਬਧ ਹੋਣ ਦੇ ਨਾਲ ਇਸ ਦਾ ਇਸਤੇਮਾਲ ਕਈ ਵਿਸ਼ਲੇਸ਼ਣ ਲਈ ਕੀਤਾ ਜਾ ਸਕਦਾ ਹੈ”।
ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੀ ਪ੍ਰਣਾਲੀ ਹੋਣੀ ਚਾਹੀਦੀ ਹੈ ਜਿਸ ‘ਚ ਕਿਸੇ ਵਿਅਕਤੀ ਦੀ ਮੌਤ ਹੁੰਦੇ ਹੀ ਇਹ ਜਾਣਕਾਰੀ ਮਰਦਮਸ਼ੁਮਾਰੀ ਅੰਕੜਿਆਂ ‘ਚ ਅਪਡੇਟ ਜੋ ਜਾਵੇ।