Avtar Singh News: ‘ਵਾਰਿਸ ਪੰਜਾਬ ਦੇ’ ਸੰਸਥਾ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਕਰੀਬੀ ਖਾਂਡਾ ਨੂੰ ਬਰਮਿੰਘਮ ਦੇ ਇਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਖਾਂਡਾ 'ਤੇ 37 ਦਿਨਾਂ ਦੇ ਫਰਾਰ ਹੋਣ ਦੌਰਾਨ ਅੰਮ੍ਰਿਤਪਾਲ ਨੂੰ ਪਨਾਹ ਦੇਣ ਦਾ ਦੋਸ਼ ਹੈ। ਖਾਂਡਾ ਨੂੰ ਹਾਲ ਹੀ 'ਚ ਲੰਡਨ 'ਚ ਭਾਰਤੀ ਦੂਤਾਵਾਸ ਦੇ ਬਾਹਰ ਲਹਿਰਾਏ ਗਏ ਤਿਰੰਗੇ ਨੂੰ ਉਤਾਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ।
ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਦੇ ਵਿਰੋਧ 'ਚ ਖਾਂਡਾ ਨੇ ਲੰਡਨ ਸਥਿਤ ਭਾਰਤੀ ਦੂਤਾਵਾਸ 'ਤੇ ਪ੍ਰਦਰਸ਼ਨ ਅਤੇ ਹਮਲਾ ਕਰਨ ਦੀ ਅਗਵਾਈ ਕੀਤੀ ਸੀ। ਹੁਣ ਇਸ ਮਾਮਲੇ ਦੀ NIA ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਮੰਗਲਵਾਰ ਨੂੰ ਜਾਂਚ ਏਜੰਸੀ ਨੇ ਇਸ ਨਾਲ ਜੁੜਿਆ ਇਕ ਵੀਡੀਓ ਸਾਂਝਾ ਕੀਤਾ ਅਤੇ ਲੋਕਾਂ ਨੂੰ ਲੋਕਾਂ ਦੀ ਪਛਾਣ ਕਰਨ ਦੀ ਅਪੀਲ ਕੀਤੀ।
ਇਹ ਵੀ ਪੜ੍ਹੋ: UCC: ਲਾਅ ਕਮਿਸ਼ਨ ਨੇ ਯੂਨੀਫ਼ਾਰਮ ਸਿਵਿਲ ਕੋਡ ‘ਤੇ ਕੰਸਲਟੇਸ਼ਨ ਪ੍ਰਕਿਰਿਆ ਕੀਤੀ ਸ਼ੁਰੂ, ਧਾਰਮਿਕ ਸੰਗਠਨਾਂ ਅਤੇ ਆਮ ਲੋਕਾਂ ਕੋਲੋਂ ਮੰਗੀ ਰਾਏ
ਕੌਣ ਹੈ ਅਵਤਾਰ ਸਿੰਘ ਖਾਂਡਾ?
ਭਾਰਤੀ ਏਜੰਸੀਆਂ ਮੁਤਾਬਕ ਅਵਤਾਰ ਸਿੰਘ ਖਾਂਡਾ ਬੰਬ ਬਣਾਉਣ ਵਿੱਚ ਐਕਸਪਰਟ ਹੈ ਅਤੇ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਵਿੱਚ ਖੜ੍ਹਾ ਕਰਨ ਦੇ ਪਿੱਛੇ ਉਸ ਦਾ ਦਿਮਾਗ ਦੱਸਿਆ ਜਾਂਦਾ ਹੈ। ਅਵਤਾਰ ਸਿੰਘ ਦਾ ਜਨਮ ਵੀ ਭਿੰਡਰਾਂਵਾਲਾ ਦੇ ਘਰ ਭਾਵ ਕਿ ਰੋਡੇ, ਮੋਗਾ ਵਿਖੇ ਹੋਇਆ ਸੀ। ਅਵਤਾਰ ਦਾ ਪੂਰਾ ਪਰਿਵਾਰ ਖਾਲਿਸਤਾਨ ਲਹਿਰ ਨਾਲ ਜੁੜਿਆ ਰਿਹਾ ਹੈ।
ਇਕ ਮੀਡੀਆ ਹਾਊਸ ਨੂੰ ਦਿੱਤੇ ਇੰਟਰਵਿਊ 'ਚ ਖਾਂਡਾ ਨੇ ਦੱਸਿਆ ਸੀ ਕਿ ਸਾਲ 2014 'ਚ ਉਸ ਨੂੰ ਅੰਮ੍ਰਿਤਪਾਲ ਦਾ ਫੇਸਬੁੱਕ 'ਤੇ ਮੈਸੇਜ ਆਇਆ ਸੀ। ਇਸ ਦੇ ਨਾਲ ਹੀ ਜਾਂਚ ਏਜੰਸੀਆਂ ਮੁਤਾਬਕ ਅਵਤਾਰ ਸਿੰਘ ਖਾਂਡਾ ਅੰਮ੍ਰਿਤਪਾਲ ਦਾ ਗੌਡਫਾਦਰ ਹੈ ਅਤੇ ਖਾਂਡਾ ਨੇ ਭਾਰਤ ਆਉਣ ਤੋਂ ਪਹਿਲਾਂ ਅੰਮ੍ਰਿਤਪਾਲ ਨੂੰ ਪੂਰੀ ਖਾਲਿਸਤਾਨੀ ਸਿਖਲਾਈ ਦਿੱਤੀ ਸੀ।
ਦਰਅਸਲ, 19 ਮਾਰਚ ਨੂੰ ਖਾਲਿਸਤਾਨ ਸਮਰਥਕਾਂ ਨੇ ਪੰਜਾਬ ਵਿੱਚ ਅੰਮ੍ਰਿਤਪਾਲ ਅਤੇ ਉਸ ਦੇ ਸਮਰਥਕਾਂ ਖਿਲਾਫ ਪੁਲਿਸ ਕਾਰਵਾਈ ਨੂੰ ਲੈ ਕੇ ਲੰਡਨ ਵਿੱਚ ਭਾਰਤੀ ਹਾਈ ਕਮਿਸ਼ਨ ਦੇ ਬਾਹਰ ਪ੍ਰਦਰਸ਼ਨ ਕੀਤਾ ਸੀ। ਇਸ ਦੌਰਾਨ ਖਾਲਿਸਤਾਨ ਸਮਰਥਕਾਂ ਨੇ ਹਾਈ ਕਮਿਸ਼ਨ ਦੀ ਇਮਾਰਤ 'ਤੇ ਤਿਰੰਗਾ ਉਤਾਰ ਕੇ ਹਾਈ ਕਮਿਸ਼ਨ ਦੀ ਭੰਨਤੋੜ ਕਰਨ ਦੀ ਕੋਸ਼ਿਸ਼ ਕੀਤੀ।
ਇਹ ਵੀ ਪੜ੍ਹੋ: Wrestlers Protests: ਪਹਿਲਾਵਾਨਾਂ ਦੇ ਦੋਸ਼ਾਂ ਦੇ ਮਾਮਲੇ ‘ਚ ਭਲਕੇ ਚਾਰਜਸ਼ੀਟ ਦਾਖ਼ਲ ਕਰੇਗੀ ਦਿੱਲੀ ਪੁਲਿਸ, ਕੀ ਬੋਲੇ ਬ੍ਰਿਜਭੂਸ਼ਣ ਸਿੰਘ?