ਲਖਨਾਉ: ਸੋਮਵਾਰ ਸਵੇਰੇ ਰੇਲ ਹਾਦਸੇ ਵਿੱਚ ਅੰਮ੍ਰਿਤਸਰ-ਜੈਯਾਨਗਰ ਐਕਸਪ੍ਰੈੱਸ ਰੇਲ ਦੇ ਦੋ ਡੱਬੇ ਪਟੜੀ ਤੋਂ ਉਤਰ ਗਏ। ਹਾਲਾਂਕਿ, ਇਸ ਘਟਨਾ ਵਿਚ ਕੋਈ ਯਾਤਰੀ ਜ਼ਖਮੀ ਨਹੀਂ ਹੋਇਆ। ਉੱਤਰੀ ਰੇਲਵੇ ਦੇ ਬੁਲਾਰੇ ਦੀਪਕ ਕੁਮਾਰ ਨੇ ਨਿਊਜ਼ ਏਜੰਸੀ ਆਈਏਐਨਐਸ ਨੂੰ ਦੱਸਿਆ ਕਿ ਲਖਨਾਉ ਡਵੀਜ਼ਨ ਦੇ ਚਾਰਬਾਗ ਸਟੇਸ਼ਨ ਦੇ ਪਲੇਟਫਾਰਮ ਨੰਬਰ ਇੱਕ ਤੋਂ ਸਵੇਰੇ 7.50 ਵਜੇ ਰਵਾਨਾ ਹੋਣ ਤੋਂ ਬਾਅਦ ਅੰਮ੍ਰਿਤਸਰ-ਜੈਯਾਨਗਰ ਐਕਸਪ੍ਰੈਸ ਰੇਲ ਦੇ ਦੋ ਡੱਬੇ ਪਟੜੀ ਤੋਂ ਉੱਤਰ ਗਏ। ਉਨ੍ਹਾਂ ਦੱਸਿਆ 04674 ਅੰਮ੍ਰਿਤਸਰ ਤੋਂ ਜੈਯਾਨਗਰ ਦੇ ਦੋ ਡੱਬੇ ਲਖਨਾਉ ਡਵੀਜ਼ਨ ਦੇ ਚਾਰਬਾਗ ਸਟੇਸ਼ਨ ਤੇ ਪਟੜੀ ਤੋਂ ਉੱਤਰ ਗਏ। ਹਾਲਾਂਕਿ, ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਜਾਣਕਾਰੀ ਮੁਤਾਬਕ ਫਿਲਹਾਲ ਕਿਸੇ ਦੇ ਜ਼ਖਮੀ ਹੋਣ ਦੀ ਵੀ ਖ਼ਬਰ ਨਹੀਂ ਹੈ। ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਕਿ ਇੱਕ ਕੋਚ ਦੇ ਸਾਰੇ ਪਹੀਆਂ ਪਟੜੀ ਤੋਂ ਉੱਤਰ ਗਏ। ਜਦਕਿ ਦੂਜੇ ਡੱਬੇ ਦਾ ਸਿਰਫ ਇਕ ਪਹੀਆ ਹੀ ਉਤਰਿਆ ਸੀ। ਐਨਆਰ ਅਧਿਕਾਰੀਆਂ ਨੇ ਕਿਹਾ ਕਿ ਸੀਨੀਅਰ ਰੇਲਵੇ ਅਧਿਕਾਰੀ ਹਾਦਸੇ ਵਾਲੀ ਜਗ੍ਹਾ 'ਤੇ ਪਹੁੰਚ ਗਏ ਹਨ, ਆਈਏਐਨਐਸ ਅਨੁਸਾਰ ਲਖਨਾਉ ਚਾਰਬਾਗ ਦੇ ਤਿੰਨ ਮੁੱਖ ਰੇਲਵੇ ਸਟੇਸ਼ਨਾਂ ਵਿੱਚੋਂ ਇੱਕ ਹੈ। ਹਾਲਾਂਕਿ, ਰੇਲਵੇ ਨੇ ਅਪ੍ਰੈਲ 2019 ਤੋਂ ਰੇਲ ਹਾਦਸਿਆਂ ਵਿਚ ਕਿਸੇ ਵੀ ਤਰ੍ਹਾਂ ਦੀ ਮੌਤ ਦੀ ਖਬਰ ਨਹੀਂ ਦਿੱਤੀ ਹੈ। ਹਾਦਸੇ ਵੀ ਹੌਲੀ ਹੌਲੀ 2015-16 ਵਿੱਚ 107 ਤੋਂ ਘਟ ਕੇ 2019- 20 ਵਿਚ 55 ਹੋ ਗਏ ਹਨ, ਰੇਲਵੇ ਬੋਰਡ ਅਨੁਸਾਰ ਇਸ ਸਾਲ ਹੁਣ ਤਕ ਸਿਰਫ 12 ਅਜਿਹੇ ਕੇਸ ਸਾਹਮਣੇ ਆਏ ਹਨ।