ਮੋਹਿਤ ਦੇ ਪਿਤਾ ਦਾ ਕਹਿਣਾ ਹੈ ਕਿ ਉਸ ਦੀ ਮ੍ਰਿਤਕ ਦੇਹ ਨੂੰ ਘਰ ਪਹੁੰਚਣ ਵਿੱਚ ਕੁਝ ਸਮਾਂ ਲੱਗੇਗਾ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਪਹਿਲਾ ਉਨ੍ਹਾਂ ਨੂੰ ਕਿਹਾ ਗਿਆ ਕਿ ਉਹ ਲਾਪਤਾ ਹੈ ਅਤੇ ਬਾਅਦ ‘ਚ ਉਸ ਦੀ ਮੌਤ ਦੀ ਪੁਸ਼ਟੀ ਕਰ ਦਿੱਤੀ ਗਈ। ਮੋਹਿਤ 26 ਸਾਲ ਦਾ ਹੈ ਅਤੇ 11 ਮਹੀਨੇ ਪਹਿਲਾਂ ਉਸ ਦਾ ਵਿਆਹ ਹੋਇਆ ਸੀ।
ਮੋਹਿਤ ਦੀ ਪਤਨੀ ਬੈਂਕ ਮੈਨੇਜਰ ਹੈ ਅਤੇ ਮੋਹਿਤ ਨੂੰ ਪੰਜ ਸਾਲ ਪਹਿਲਾਂ ਹੀ ਪਾਇਲਟ ਦਾ ਅਹੁਦਾ ਮਿਲੀਆ ਸੀ। ਮੋਹਿਤ ਦੇ ਪਿਤਾ ਸੁਰਿੰਦਰ ਗਰਗ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਨੇ ਪਹਿਲਾਂ ਇੰਫਾਲ ਜਾਣਾ ਸੀ, ਪਰ ਐਨ ਮੌਕੇ ਮੋਹਿਤ ਦੀ ਡਿਊਟੀ ਏਐਨ-32 ਵਿੱਚ ਲਾ ਦਿੱਤੀ ਗਈ। ਇਹ ਜਹਾਜ਼ ਅਰੁਣਾਚਲ ਪ੍ਰਦੇਸ਼ ਵਿੱਚ ਹਾਦਸਾਗ੍ਰਸਤ ਹੋ ਗਿਆ।