ਲਖਨਊ: ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਵਿਅਕਤੀ ਨੇ ਆਪਣੀ ਪਤਨੀ ਨੂੰ ਕਥਿਤ ਤੌਰ 'ਤੇ ਨਦੀ ਵਿੱਚ ਡੋਬ ਕੇ ਮਾਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਪਤਨੀ ਨੇ ਤਾਂਤਰਿਕ ਨਾਲ ਸਰੀਰਕ ਸਬੰਧ ਬਣਾਉਣ ਤੋਂ ਇਨਕਾਰ ਕਰ ਦਿੱਤਾ ਸੀ।
ਦਰਅਸਲ, ਮਾਨਪਾਲ ਨਾਂਅ ਦੇ ਵਿਅਕਤੀ ਨੇ ਸੰਤਦਾਸ ਦੁਰਗਾਦਾਸ ਨਾਮੀ ਤਾਂਤਰਿਕ ਤੋਂ ਕਰਜ਼ਾ ਲਿਆ ਹੋਇਆ ਸੀ ਅਤੇ ਉਹ ਆਪਣੀ ਪਤਨੀ 'ਤੇ ਉਸ ਨਾਲ ਹਮਬਿਸਤਰ ਹੋਣ ਲਈ ਦਬਾਅ ਪਾ ਰਿਹਾ ਸੀ। ਪਰ ਉਸ ਦੀ ਪਤਨੀ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਤੋਂ ਬਾਅਦ ਪਤੀ ਨੇ ਉਸ ਨੂੰ ਕਥਿਤ ਤੌਰ 'ਤੇ ਡੋਬ ਕੇ ਮਾਰ ਦਿੱਤਾ।
ਸੀਨੀਅਰ ਪੁਲਿਸ ਅਧਿਕਾਰੀ ਆਕਾਸ਼ ਕੁਲਹਰੀ ਨੇ ਦੱਸਿਆ ਕਿ ਮ੍ਰਿਤਕਾ ਦੇ ਭਰਾ ਰਾਜੇਸ਼ ਕੁਮਾਰ ਨੇ ਦੱਸਿਆ ਕਿ ਉਸ ਦੀ ਭੈਣ ਨੇ ਦੋ ਦਿਨ ਪਹਿਲਾਂ ਫੋਨ ਕਰਕੇ ਸਾਰਾ ਮਾਮਲਾ ਦੱਸਿਆ ਸੀ। ਬੀਤੇ ਦਿਨ ਮਾਨਪਾਲ ਤੇ ਤਾਂਤਰਿਕ ਉਸ ਦੀ ਭੈਣ ਨੂੰ ਕਿਸੇ ਬਹਾਨੇ ਨਦੀ ਕਿਨਾਰੇ ਲੈ ਗਏ ਅਤੇ ਡੂੰਘੇ ਪਾਣੀ ਵਿੱਚ ਲਿਜਾ ਕੇ ਉਸ ਨੂੰ ਡੋਬ ਦਿੱਤਾ। ਉਨ੍ਹਾਂ ਦੱਸਿਆ ਕਿ ਜਦ ਉਹ ਔਰਤ ਨੂੰ ਡੋਬ ਰਹੇ ਸਨ ਤਾਂ ਉਨ੍ਹਾਂ ਦਾ ਪੁੱਤਰ ਇਹ ਸਭ ਦੇਖ ਰਿਹਾ ਸੀ ਤੇ ਉਸ ਨੇ ਰੌਲਾ ਪਾ ਕੇ ਮਦਦ ਮੰਗੀ।
ਪੁਲਿਸ ਮੁਤਾਬਕ ਤਾਂਤਰਿਕ ਦਾ ਪੁਰਾਣਾ ਅਪਰਾਧਿਕ ਰੁਕਾਰਡ ਹੈ। ਪਿਛਲੇ ਸਾਲ ਉਸ ਕੋਲੋਂ ਵੱਡੀ ਮਾਤਰਾ ਵਿੱਚ ਹੈਰੋਇਨ ਬਰਾਮਦ ਹੋਈ ਸੀ।
ਤਾਂਤਰਿਕ ਨਾਲ ਸਰੀਰਕ ਸਬੰਧ ਨਾ ਬਣਾਉਣ ਕਰਕੇ ਪਤੀ ਨੇ ਨਦੀ 'ਚ ਡੋਬ ਕੇ ਮਾਰੀ ਆਪਣੀ ਪਤਨੀ
ਏਬੀਪੀ ਸਾਂਝਾ
Updated at:
15 Jun 2019 10:18 AM (IST)
ਮਾਨਪਾਲ ਨਾਂਅ ਦੇ ਵਿਅਕਤੀ ਨੇ ਸੰਤਦਾਸ ਦੁਰਗਾਦਾਸ ਨਾਮੀ ਤਾਂਤਰਿਕ ਤੋਂ ਕਰਜ਼ਾ ਲਿਆ ਹੋਇਆ ਸੀ ਅਤੇ ਉਹ ਆਪਣੀ ਪਤਨੀ 'ਤੇ ਉਸ ਨਾਲ ਹਮਬਿਸਤਰ ਹੋਣ ਲਈ ਦਬਾਅ ਪਾ ਰਿਹਾ ਸੀ।
ਸੰਕੇਤਕ ਤਸਵੀਰ
- - - - - - - - - Advertisement - - - - - - - - -