ਨਵੀਂ ਦਿੱਲੀ: ਛੱਤੀਸਗੜ੍ਹ ਦੇ ਬਿਲਾਸਪੁਰ ਵਿੱਚ ਠਾਕੁਰ ਛੇਦੀਲਾਲ ਬੈਰਿਸਟਰ ਖੇਤੀ ਕਾਲਜ ਤੇ ਖੋਜ ਕੇਂਦਰ ਦੇ ਵਿਗਿਆਨੀਆਂ ਨੇ ਅੰਬ ਦੇ ਘਟਦੇ ਦਰੱਖ਼ਤਾਂ ਬਾਰੇ ਚਿੰਤਾ ਪ੍ਰਗਟ ਕਰਦਿਆਂ ਨਿਵੇਕਲੀ ਮੁਹਿੰਮ ਸ਼ੁਰੂ ਕੀਤੀ ਹੈ। ਉਨ੍ਹਾਂ ਸ਼ਹਿਰ ਦੇ ਲੋਕਾਂ ਨੂੰ ਕਿਹਾ ਹੈ ਕਿ ਉਹ ਅੰਬ ਖਾਣ ਪਰ ਗਿੱਟਕਾਂ ਨਾ ਸੁੱਟਣ, ਸਗੋਂ ਸੰਭਾਲ ਕੇ ਰੱਖਣ।
ਵਿਗਿਆਨੀ ਇਸ ਨੂੰ ਉਨ੍ਹਾਂ ਦੇ ਘਰਾਂ ਤੋਂ ਮੰਗਵਾ ਲੈਣਗੇ ਤੇ ਇਕੱਠੇ ਕਰਕੇ ਇਨ੍ਹਾਂ ਤੋਂ ਅੰਬ ਦੇ ਬੂਟੇ ਤਿਆਰ ਕਰਨਗੇ। ਖੇਤੀ ਵਿਗਿਆਨ ਕੇਂਦਰ ਦੇ ਡੀਨ ਆਰ ਤਿਵਾੜੀ ਮੁਤਾਬਕ 14 ਜੂਨ ਤੋਂ ਇਹ ਸਕੀਮ ਸ਼ੁਰੂ ਹੋ ਜਾਵੇਗੀ। ਇਸ ਲਈ ਉਨ੍ਹਾਂ ਨਗਰ ਨਿਗਮ ਤੋਂ ਵੀ ਕੰਟੇਨਰ ਮੰਗਵਾਏ ਹਨ ਤੇ ਖਰੀਦੇ ਵੀ ਹਨ। ਇਸੇ ਤਰ੍ਹਾਂ ਸ਼ਹਿਰ ਵਿੱਚ ਰੇਹੜੀਆਂ ਵੀ ਲਾਈਆਂ ਗਈਆਂ ਹਨ। ਖੇਤੀ ਕਾਲਜ ਦੀ ਅਪੀਲ ਹੈ ਕਿ ਲੋਕ ਅੰਬ ਖਾ ਕੇ ਗਿੱਠਕਾਂ ਇਕੱਠੀਆਂ ਕਰਨ ਲਈ 98271-60450 ਤੇ 07752-354379 ਨੰਬਰਾਂ 'ਤੇ ਮਦਦ ਹਾਸਲ ਕਰ ਸਕਦੇ ਹਨ।
ਖੇਤੀ ਵਿਗਿਆਨੀਆਂ ਨੇ ਬੁੱਢੇ ਹੋ ਚੁੱਕੇ ਅੰਬ ਦੇ ਦਰੱਖ਼ਤਾਂ ਨੂੰ ਜਵਾਨ ਬਣਾਉਣ ਲਈ ਨਵਾਂ ਪ੍ਰਯੋਗ ਕੀਤਾ ਹੈ। ਅੰਬ ਦੇ ਦਰੱਖ਼ਤਾਂ ਨੂੰ ਕ੍ਰਾਫਟ ਕਰ ਕੇ ਇਨ੍ਹਾਂ ਵਿੱਚ ਬੋਡੋਪੇਸਟ ਕੀਤਾ ਗਿਆ ਹੈ। ਇਸ ਤਕਨੀਕ ਨਾਲ ਸੁੱਕੇ ਹੋਏ ਤਕਰੀਬਨ 150 ਦਰੱਖ਼ਤਾਂ 'ਤੇ ਹਰਿਆਲੀ ਛਾ ਗਈ ਹੈ। ਨਵੇਂ ਤਣੇ, ਪੱਤੇ ਉੱਗ ਆਏ ਹਨ ਤੇ ਆਉਣ ਵਾਲੇ ਦਿਨਾਂ ਵਿੱਚ ਇਸ 'ਤੇ ਮੁੜ ਤੋਂ ਫਲ ਨਜ਼ਰ ਆ ਰਹੇ ਹਨ। ਇਨ੍ਹਾਂ ਦਰੱਖ਼ਤਾਂ ਦੀ ਉਮਰ 40 ਤੋਂ 50 ਸਾਲ ਹੈ।
ਵਿਗਿਆਨੀਆਂ ਦਾ ਦਾਅਵਾ ਹੈ ਕਿ ਨਵਾਂ ਜੀਵਨ ਪਾ ਕੇ ਅੰਬ ਦੇ ਇਹ ਦਰੱਖ਼ਤ ਪਹਿਲਾਂ ਤੋਂ ਵੀ ਵੱਧ ਫਲ ਦੇਣਗੇ। ਉਨ੍ਹਾਂ ਇਸ ਤਕਨੀਕ ਨਾਲ ਲੰਗੜਾ, ਬਦਾਮੀ, ਚੌਸਾ, ਤੋਤਾ ਤੇ ਸੁੰਦਰਜਾ ਕਿਸਮਾਂ ਦੇ ਅੰਬਾਂ ਨੂੰ ਮੁੜ ਸੁਰਜੀਤ ਕੀਤਾ ਹੈ।
ਅੰਬ ਖਾ ਰਹੇ ਹੋ ਤਾਂ ਗਿੱਟਕਾਂ ਨਾ ਸੁੱਟੋ, ਪੜ੍ਹੋ ਖੇਤੀ ਮਾਹਰਾਂ ਦੀ ਅਪੀਲ
ਏਬੀਪੀ ਸਾਂਝਾ
Updated at:
14 Jun 2019 05:42 PM (IST)
ਖੇਤੀ ਵਿਗਿਆਨੀਆਂ ਨੇ ਬੁੱਢੇ ਹੋ ਚੁੱਕੇ ਅੰਬ ਦੇ ਦਰੱਖ਼ਤਾਂ ਨੂੰ ਜਵਾਨ ਬਣਾਉਣ ਲਈ ਨਵਾਂ ਪ੍ਰਯੋਗ ਕੀਤਾ ਹੈ। ਅੰਬ ਦੇ ਦਰੱਖ਼ਤਾਂ ਨੂੰ ਕ੍ਰਾਫਟ ਕਰ ਕੇ ਇਨ੍ਹਾਂ ਵਿੱਚ ਬੋਡੋਪੇਸਟ ਕੀਤਾ ਗਿਆ ਹੈ। ਇਸ ਤਕਨੀਕ ਨਾਲ ਸੁੱਕੇ ਹੋਏ ਤਕਰੀਬਨ 150 ਦਰੱਖ਼ਤਾਂ 'ਤੇ ਹਰਿਆਲੀ ਛਾ ਗਈ ਹੈ।
ਸੰਕੇਤਕ ਤਸਵੀਰ
- - - - - - - - - Advertisement - - - - - - - - -