ਅਜ਼ਰੂਦੀਨ ਦੇ ਬੇਟੇ ਦਾ ਸਾਨੀਆ ਮਿਰਜ਼ਾ ਦੀ ਭੈਣ ਨਾਲ ਵਿਆਹ
ਏਬੀਪੀ ਸਾਂਝਾ | 07 Oct 2019 12:39 PM (IST)
ਸਾਬਕਾ ਭਾਰਤੀ ਕ੍ਰਿਕਟ ਕਪਤਾਨ ਮੁਹੰਮਦ ਅਜ਼ਰੂਦੀਨ ਦਾ ਬੇਟਾ ਅਸਦ ਟੈਨਿਸ ਸਟਾਰ ਸਾਨੀਆ ਮਿਰਜ਼ਾ ਦੀ ਭੈਣ ਅਨਮ ਮਿਰਜ਼ਾ ਨਾਲ ਦਸੰਬਰ ਵਿੱਚ ਵਿਆਹ ਕਰਨ ਜਾ ਰਿਹਾ ਹੈ। ਦੋਵਾਂ ਦੇ ਵਿਆਹ ਦੀ ਲੰਬੇ ਸਮੇਂ ਤੋਂ ਚਰਚਾ ਹੋ ਰਹੀ ਸੀ।
ਨਵੀਂ ਦਿੱਲੀ: ਸਾਬਕਾ ਭਾਰਤੀ ਕ੍ਰਿਕਟ ਕਪਤਾਨ ਮੁਹੰਮਦ ਅਜ਼ਰੂਦੀਨ ਦਾ ਬੇਟਾ ਅਸਦ ਟੈਨਿਸ ਸਟਾਰ ਸਾਨੀਆ ਮਿਰਜ਼ਾ ਦੀ ਭੈਣ ਅਨਮ ਮਿਰਜ਼ਾ ਨਾਲ ਦਸੰਬਰ ਵਿੱਚ ਵਿਆਹ ਕਰਨ ਜਾ ਰਿਹਾ ਹੈ। ਦੋਵਾਂ ਦੇ ਵਿਆਹ ਦੀ ਲੰਬੇ ਸਮੇਂ ਤੋਂ ਚਰਚਾ ਹੋ ਰਹੀ ਸੀ। ਹੁਣ ਖੁਦ ਸਾਨੀਆ ਮਿਰਜ਼ਾ ਨੇ ਕਿਹਾ ਹੈ ਕਿ ਅਨਮ ਤੇ ਅਸਦ ਦਾ ਵਿਆਹ ਦਸੰਬਰ ‘ਚ ਹੋਵੇਗਾ। ਅਨਮ ਪੇਸ਼ੇ ਤੋਂ ਸਟਾਈਲਿਸਟ ਹੈ ਤੇ ਅਸਦ ਵਕੀਲ ਹੈ। ਸਾਨੀਆ ਨੇ ਇਸ ਬਾਰੇ ਗੱਲ ਕਰਦਿਆਂ ਕਿਹਾ, “ਅਨਮ ਦਸੰਬਰ ‘ਚ ਵਿਆਹ ਕਰ ਰਹੀ ਹੈ। ਅਸੀਂ ਹਾਲ ਹੀ ‘ਚ ਪੈਰਿਸ ‘ਚ ਬੈਚਲਰ ਪਾਰਟੀ ਕਰਕੇ ਵਾਪਸੀ ਕੀਤੀ ਹੈ ਤੇ ਸਭ ਬੇਹੱਦ ਉਤਸ਼ਾਹਿਤ ਹਨ।” ਉਨ੍ਹਾਂ ਕਿਹਾ, “ਅਨਮ ਚੰਗੇ ਮੁੰਡੇ ਨਾਲ ਵਿਆਹ ਕਰ ਰਹੀ ਹੈ। ਉਸ ਦਾ ਨਾਂ ਅਸਦ ਹੈ ਤੇ ਉਹ ਮੁਹੰਮਦ ਅਜ਼ਰੂਦੀਨ ਦਾ ਬੇਟਾ ਹੈ।” ਇਸੇ ਸਾਲ ਮਾਰਚ ‘ਚ ਸਾਨੀਆ ਨੇ ਅਦਸ ਨਾਲ ਇੱਕ ਤਸਵੀਰ ਸ਼ੇਅਰ ਕੀਤੀ ਸੀ, ਜਿਸ ਦੇ ਕੈਪਸ਼ਨ ‘ਚ ਉਨ੍ਹਾਂ ਨੇ ਫੈਮਿਲੀ ਲਿਖਿਆ ਸੀ। ਅਨਮ ਦਾ ਪਹਿਲਾ ਵਿਆਹ 2016 ‘ਚ ਹੈਦਰਾਬਾਦ ਦੇ ਬਿਜਨਸਮੈਨ ਅਕਬਰ ਰਸ਼ੀਦ ਨਾਲ ਹੋਇਆ ਸੀ। ਇਸ ਤੋਂ ਬਾਅਦ ਦੋਵਾਂ ਦਾ ਤਲਾਕ ਹੋ ਚੁੱਕਿਆ ਹੈ।