Andhra Pradesh MLC Died in Road Accident: ਆਂਧਰਾ ਪ੍ਰਦੇਸ਼ ਵਿਧਾਨ ਪ੍ਰੀਸ਼ਦ ਦੇ ਮੈਂਬਰ ਸ਼ੇਕ ਸਬਜ਼ੀ ਦੀ ਸ਼ੁੱਕਰਵਾਰ (15 ਦਸੰਬਰ) ਨੂੰ ਪੱਛਮੀ ਗੋਦਾਵਰੀ ਜ਼ਿਲ੍ਹੇ ਦੇ ਚੇਰੂਕੁਵਾੜਾ ਪਿੰਡ ਵਿੱਚ ਇੱਕ ਕਾਰ ਹਾਦਸੇ ਵਿੱਚ ਮੌਤ ਹੋ ਗਈ। ਇੱਕ ਪੁਲਿਸ ਅਧਿਕਾਰੀ ਨੇ ਇਸ ਘਟਨਾ ਦੀ ਜਾਣਕਾਰੀ ਦਿੱਤੀ।
ਸਮਾਚਾਰ ਏਜੰਸੀ ਪੀਟੀਆਈ ਦੇ ਅਨੁਸਾਰ, ਅਧਿਕਾਰੀ ਨੇ ਦੱਸਿਆ ਕਿ ਜਦੋਂ ਦੁਪਹਿਰ ਕਰੀਬ 12.30 ਵਜੇ ਸਬਜ਼ੀ (57) ਏਲੁਰੂ ਤੋਂ ਭੀਮਾਵਰਮ ਜਾ ਰਹੇ ਸਨ, ਉਸ ਦੌਰਾਨ ਉਨ੍ਹਾਂ ਦੀ ਹੈਚਬੈਕ ਕਾਰ ਚੇਰੂਕੁਵਾੜਾ ਵਿੱਚ ਇਸੇ ਤਰ੍ਹਾਂ ਦੇ ਵਾਹਨ ਨਾਲ ਟਕਰਾ ਗਈ। ਉਲਟ ਦਿਸ਼ਾ ਤੋਂ ਆ ਰਹੀ ਕਾਰ ਬੇਕਾਬੂ ਹੁੰਦੀ ਆ ਰਹੀ ਸੀ।
ਸਬਜ਼ੀ, ਜੋ ਕਿ ਇੱਕ ਅਧਿਆਪਕ ਵਜੋਂ ਕੰਮ ਕਰਦੇ ਸੀ, ਪੂਰਬੀ ਅਤੇ ਪੱਛਮੀ ਗੋਦਾਵਰੀ ਜ਼ਿਲ੍ਹੇ ਤੋਂ ਅਧਿਆਪਕ ਕੋਟੇ ਅਧੀਨ ਵਿਧਾਨ ਪ੍ਰੀਸ਼ਦ ਦੀ ਇੱਕ ਸੁਤੰਤਰ ਐਮਐਲਸੀ ਸਨ। ਕੌਂਸਲ ਮੈਂਬਰ ਵਜੋਂ ਉਨ੍ਹਾਂ ਦਾ ਕਾਰਜਕਾਲ 2027 ਤੱਕ ਸੀ।
ਇਹ ਵੀ ਪੜ੍ਹੋ: Ludhiana News: ਨੇਪਾਲੀ ਨੌਕਰਾਣੀ ਨੇ ਪਰਿਵਾਰ ਦੇ ਖਾਣੇ 'ਚ ਮਿਲਾਇਆ ਨਸ਼ਾ..ਫਿਰ ਕੀਤਾ ਖਤਰਨਾਕ ਕਾਰਾ, ਸੀਸੀਟੀਵੀ ਵੇਖ ਉਡ ਗਏ ਹੋਸ਼
ਯੂਨਾਈਟਿਡ ਟੀਚਰਜ਼ ਫਰੰਟ ਦੇ ਸੂਬਾ ਪ੍ਰਧਾਨ ਵੀ ਸਨ
ਐਮਐਲਸੀ ਸ਼ੇਖ ਸਬਜ਼ੀ ਦਾ ਜਨਮ 1966 ਵਿੱਚ ਪੱਛਮੀ ਗੋਦਾਵਰੀ ਜ਼ਿਲ੍ਹੇ ਦੇ ਏਲੁਰੂ ਵਿੱਚ ਹੋਇਆ ਸੀ। ਉਹ ਯੂਨਾਈਟਿਡ ਟੀਚਰਜ਼ ਫਰੰਟ ਦੇ ਸੂਬਾ ਪ੍ਰਧਾਨ ਵਜੋਂ ਵੀ ਕੰਮ ਕਰ ਚੁੱਕੇ ਹਨ। ਉਹ ਏਲੁਰੂ ਮੰਡਲ ਦੇ ਮੇਦਪੱਲੀ ਹਾਈ ਸਕੂਲ ਵਿੱਚ ਸਕੂਲ ਸਹਾਇਕ ਸੀ ਅਤੇ ਸਵੈਇੱਛਤ ਸੇਵਾਮੁਕਤੀ ਲੈ ਚੁੱਕੇ ਸੀ।
ਸੜਕ ਹਾਦਸੇ ਵਿੱਚ ਜ਼ਖ਼ਮੀ ਹੋਏ ਗੰਨਮੈਨ ਅਤੇ ਡਰਾਈਵਰ
ਐਲਐਲਸੀ ਦੇ ਨਿੱਜੀ ਸਹਾਇਕ, ਗੰਨਮੈਨ ਅਤੇ ਡਰਾਈਵਰ ਵੀ ਸੜਕ ਹਾਦਸੇ ਵਿੱਚ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਭੀਮਾਵਰਮ ਦੇ ਸਰਕਾਰੀ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਮੁੱਖ ਮੰਤਰੀ ਜਗਨ ਮੋਹਨ ਰੈੱਡੀ ਨੇ ਕੀਤਾ ਦੁੱਖ ਦਾ ਪ੍ਰਗਟਾਵਾ
ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਾਈ ਐੱਸ ਜਗਨ ਮੋਹਨ ਰੈੱਡੀ ਨੇ ਇਸ ਹਾਦਸੇ 'ਚ ਸ਼ੇਖ ਸਬਜੀ ਦੀ ਦਰਦਨਾਕ ਮੌਤ 'ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਦੀ ਮੌਤ 'ਤੇ ਮੌਨ ਧਾਰ ਕੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਦੁਖੀ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ।
ਇਹ ਵੀ ਪੜ੍ਹੋ: Drugs Overdose: ਨਸ਼ੇ ਨੇ ਉਜਾੜਿਆ ਇੱਕ ਹੋਰ ਪਰਿਵਾਰ, ਬੱਸ ਸਟੈਂਡ ਨੇੜਿਓਂ ਮਿਲੀ ਜਵਾਨ ਪੁੱਤ ਦੀ ਲਾਸ਼