Ludhiana News: ਲੁਧਿਆਣਾ ਦੇ ਮਨਜੀਤ ਨਗਰ ਵਿੱਚ ਨਸ਼ੇ ਦੀ ਓਵਰਡੋਜ਼ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ। ਨੌਜਵਾਨ ਕੱਲ੍ਹ ਦੁਪਹਿਰ ਤੋਂ ਲਾਪਤਾ ਸੀ ਜਿਸ ਤੋਂ ਬਾਅਦ ਸਾਰਾ ਪਰਿਵਾਰ ਉਸ ਦੀ ਭਾਲ ਕਰਦਾ ਰਿਹਾ। ਜਦੋਂ ਪਰਿਵਾਰਕ ਮੈਂਬਰ ਬੱਸ ਸਟੈਂਡ ਇਲਾਕੇ ਵਿੱਚ ਤਲਾਸ਼ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਉਸਦੀ ਐਕਟਿਵਾ ਦਿਖਾਈ ਦਿੱਤੀ। ਉੱਥੋਂ ਕੁਝ ਦੂਰੀ 'ਤੇ ਹੀ ਨੌਜਵਾਨ ਪੁੱਤ ਦੀ ਲਾਸ਼ ਪਈ ਸੀ ਜਿਸ ਦਾ ਮੂੰਹ ਜੈਕਟ ਨਾਲ ਢਕਿਆ ਹੋਇਆ ਸੀ।
ਮ੍ਰ੍ਰਿਤਕ ਦੀ ਪਛਾਣ ਬਘੇਲ ਸਿੰਘ ਵਜੋਂ ਹੋਈ ਹੈ। ਬਘੇਲ (28) ਆਪਣੇ ਪਿਤਾ ਨਾਲ ਕੱਪੜੇ ਵੇਚਣ ਦਾ ਕੰਮ ਕਰਦਾ ਸੀ। ਪਿਤਾ ਰਣਬੀਰ ਸਿੰਘ ਨੇ ਦੱਸਿਆ ਕਿ ਕੱਲ੍ਹ ਬਘੇਲ ਕਿਸੇ ਜ਼ਰੂਰੀ ਕੰਮ ਲਈ ਜਾ ਰਿਹਾ ਹੈ, ਇਹ ਕਹਿ ਕੇ ਐਕਟਿਵਾ ’ਤੇ ਘਰੋਂ ਨਿਕਲਿਆ ਸੀ। ਸ਼ਾਮ ਤੱਕ ਉਹ ਵਾਪਸ ਨਹੀਂ ਆਇਆ। ਰਿਸ਼ਤੇਦਾਰਾਂ ਵਿੱਚ ਵੀ ਇਸ ਦੀ ਭਾਲ ਕੀਤੀ। ਦੇਰ ਰਾਤ ਬਘੇਲ ਦੀ ਐਕਟਿਵਾ ਅਤੇ ਲਾਸ਼ ਬੱਸ ਸਟੈਂਡ ਨੇੜਿਓਂ ਮਿਲੀ।
ਰਣਬੀਰ ਨੇ ਦੱਸਿਆ ਕਿ ਉਸ ਦਾ ਪੁੱਤਰ ਨਸ਼ੇ ਦੀ ਲਤ ਦਾ ਸ਼ਿਕਾਰ ਹੋ ਗਿਆ ਹੈ। ਓਵਰਡੋਜ਼ ਕਾਰਨ ਉਸ ਦੀ ਮੌਤ ਹੋ ਗਈ। ਪਰਿਵਾਰ ਦਾ ਦੋਸ਼ ਹੈ ਕਿ ਮਨਜੀਤ ਨਗਰ ਵਿੱਚ ਚਿੱਟਾ ਖੁੱਲ੍ਹੇਆਮ ਵੇਚਿਆ ਜਾਂਦਾ ਹੈ। ਉਹ ਕਈ ਵਾਰ ਪੁਲਿਸ ਪ੍ਰਸ਼ਾਸਨ ਤੋਂ ਮੰਗ ਵੀ ਕਰ ਚੁੱਕੇ ਹਨ ਕਿ ਚਿੱਟਾ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਪਰ ਪੁਲਿਸ ਦੀ ਢਿੱਲਮੱਠ ਕਾਰਨ ਉਸ ਦੇ ਲੜਕੇ ਦੀ ਮੌਤ ਹੋ ਗਈ।
ਜੇਕਰ ਪੁਲਿਸ ਚਿਟਾ ਵੇਚਣ ਵਾਲੇ ਨਸ਼ਾ ਤਸਕਰਾਂ 'ਤੇ ਸਮੇਂ ਸਿਰ ਕਾਰਵਾਈ ਕਰੇ ਤਾਂ ਕਈ ਨੌਜਵਾਨਾਂ ਦੀਆਂ ਜਾਨਾਂ ਬਚ ਸਕਦੀਆਂ ਹਨ | ਰਣਦੀਪ ਨੇ ਦੱਸਿਆ ਕਿ ਉਸ ਦੇ ਲੜਕੇ ਦਾ ਅਜੇ ਵਿਆਹ ਵੀ ਨਹੀਂ ਹੋਇਆ ਸੀ। ਦੋਸਤਾਂ ਨੇ ਹੀ ਉਸ ਨੂੰ ਨਸ਼ੇ ਉੱਤੇ ਲਾਇਆ ਹੈ ਤੇ ਸ਼ੱਕ ਹੈ ਕਿ ਉਨ੍ਹਾਂ ਨੇ ਹੀ ਜ਼ਿਆਦਾ ਨਸ਼ਾ ਦਿੱਤਾ ਹੈ ਜਿਸ ਕਰਕੇ ਉਸ ਦੀ ਮੌਤ ਹੋ ਗਈ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।