Andhra Pradesh Crime News: ਆਂਧਰਾ ਪ੍ਰਦੇਸ਼ ਦੇ ਗੁੰਟੂਰ ਜ਼ਿਲ੍ਹੇ ਵਿੱਚ ਦਿਨ-ਦਿਹਾੜੇ ਠੱਗੀ ਮਾਰਨ ਦੀ ਵੱਡੀ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਗਿਰੋਹ 20 ਰੁਪਏ ਦੇ ਨੋਟ ਦੇ ਬਹਾਨੇ ਇੱਕ ਕਲਰਕ ਤੋਂ 10 ਲੱਖ ਰੁਪਏ ਲੈ ਕੇ ਫਰਾਰ ਹੋ ਗਿਆ। ਦਰਅਸਲ, ਕਾਲੀ ਮਿਰਚ ਦੇ ਵਪਾਰੀ 'ਤੇ ਕੰਮ ਕਰਦੇ ਕਲਰਕ ਹਰੀਬਾਬੂ ਨੂੰ ਉਸ ਦੇ ਮਾਲਕ ਨੇ ਵੱਡੀ ਰਕਮ ਕਢਵਾਉਣ ਲਈ ਕਿਹਾ ਸੀ।


ਹਰੀਬਾਬੂ ਗੁੰਟੂਰ ਦੇ ਲਕਸ਼ਮੀਪੁਰਮ ਐਚਡੀਐਫਸੀ ਬੈਂਕ ਵਿੱਚ ਰੁਪਏ ਕਢਵਾਉਣ ਗਿਆ ਸੀ। ਉਸ ਨੇ ਪੈਸੇ ਕੱਢ ਕੇ ਆਪਣੇ ਬੈਗ 'ਚ ਰੱਖੇ ਅਤੇ ਮੋਟਰਸਾਈਕਲ 'ਤੇ ਬੈਠ ਗਿਆ। ਇਸ ਦੌਰਾਨ ਲੁਟੇਰਾ ਗਰੋਹ ਦਾ ਇੱਕ ਮੈਂਬਰ ਹਰੀਬਾਬੂ ਕੋਲ ਆਇਆ ਅਤੇ 20 ਦਾ ਨੋਟ ਸੁੱਟ ਕੇ ਕਹਿੰਦੇ ਦੇਖੋ ਤੁਹਾਡੇ ਪੈਸੇ ਜ਼ਮੀਨ ਉੱਤੇ ਡਿੱਗ ਗਏ ਨੇ। ਜਿਵੇਂ ਹੀ ਹਰੀਬਾਬੂ ਨੋਟ ਚੁੱਕਣ ਲਈ ਬਾਈਕ ਤੋਂ ਹੇਠਾਂ ਉਤਰਿਆ ਤਾਂ ਗਿਰੋਹ ਉਸ ਦੇ ਬਾਈਕ ਤੋਂ ਪੈਸਿਆਂ ਵਾਲਾ ਬੈਗ ਚੁੱਕ ਕੇ ਭੱਜ ਗਏ।


ਸੀਸੀਟੀਵੀ ਫੁਟੇਜ 'ਚ ਦਿਖਾਈ ਦਿੱਤੇ ਅਪਰਾਧੀ


ਇਸ ਤੋਂ ਬਾਅਦ ਹਰੀਬਾਬੂ ਨੇ ਪੱਤਾਭੀਪੁਰਮ ਪੁਲਿਸ ਨੂੰ ਘਟਨਾ ਦੀ ਸੂਚਨਾ ਦਿੱਤੀ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਸਬੂਤਾਂ ਲਈ ਬੈਂਕ ਦੇ ਅੰਦਰ ਅਤੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ। ਫੁਟੇਜ ਵਿੱਚ ਨਕਾਬਪੋਸ਼ ਵਿਅਕਤੀ ਲੁੱਟ ਤੋਂ ਪਹਿਲਾਂ ਬੈਂਕ ਵਿੱਚ ਰੇਕੀ ਕਰਦੇ ਨਜ਼ਰ ਆ ਰਹੇ ਹਨ।


 






ਪੁਲਿਸ ਨੇ ਇਕ ਦੋਸ਼ੀ ਦੀ ਪਛਾਣ ਕਰ ਲਈ ਹੈ


ਸਥਾਨਕ ਪੁਲਿਸ ਅਧਿਕਾਰੀਆਂ ਦੇ ਅਨੁਸਾਰ, ਇਸ ਘਿਨਾਉਣੇ ਅਪਰਾਧ ਨੂੰ ਅੰਜਾਮ ਦੇਣ ਵਾਲਿਆਂ ਵਿੱਚੋਂ ਇੱਕ ਚਾਕਾ ਨਾਮ ਦਾ ਵਿਅਕਤੀ ਸੀ, ਜਿਸ ਨੇ ਚੋਰੀ ਹੋਏ ਨਕਦੀ ਵਾਲੇ ਬੈਗ ਨੂੰ ਤੇਜ਼ੀ ਨਾਲ ਭਜਾਉਣ ਵਿੱਚ ਮੁੱਖ ਭੂਮਿਕਾ ਨਿਭਾਈ ਸੀ। ਪੁਲਿਸ ਦਾ ਕਹਿਣਾ ਹੈ ਕਿ ਉਹ ਜਲਦ ਤੋਂ ਜਲਦ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਵੇਗੀ।


ਇਸ ਘਟਨਾ ਦਾ ਵੀਡੀਓ ਵੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਸਾਫ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਗੈਂਗ ਨੇ ਇਸ ਸਾਰੀ ਸਾਜ਼ਿਸ਼ ਨੂੰ ਪਹਿਲਾਂ ਹੀ ਰਚਿਆ ਸੀ। ਹਰਿਬਾਬੂ ਨੂੰ ਇਸ ਗੱਲ ਦਾ ਸੁਰਾਗ ਵੀ ਨਹੀਂ ਲੱਗਾ ਅਤੇ ਉਸ ਦੇ ਪੈਸੇ ਗਾਇਬ ਹੋ ਗਏ।