ਜਦੋਂ ਵਿਧਾਇਕ ਨੇ ਸ਼ਮਸ਼ਾਨ ਘਾਟ ’ਚ ਕੱਟੀ ਰਾਤ, ਇਹ ਦੱਸੀ ਵਜ੍ਹਾ
ਏਬੀਪੀ ਸਾਂਝਾ | 26 Jun 2018 12:35 PM (IST)
ਹੈਦਰਾਬਾਦ: ਆਂਧਰਾ ਪ੍ਰਦੇਸ਼ ਦੇ ਪੱਛਮੀ ਗੋਦਾਵਰੀ ਦੇ ਟੀਡੀਪੀ (ਤੇਲਗੂ ਦੇਸ਼ਮ ਪਾਰਟੀ) ਵਿਧਾਇਕ ਨਿਮੱਲਾ ਰਾਮਾ ਨਾਇਡੂ ਨੇ ਅੰਧ ਵਿਸ਼ਵਾਸ ਮਿਟਾਉਣ ਲਈ ਸ਼ਮਸ਼ਾਨਘਾਟ ਵਿੱਚ ਸੌਂ ਕੇ ਰਾਤ ਗੁਜ਼ਾਰੀ। ਵੇਖਿਆ ਜਾਏ ਤਾਂ ਸਿਆਸਤਦਾਨਾਂ ਪ੍ਰਤੀ ਲੋਕਾਂ ਦਾ ਨਜ਼ਰੀਆ ਹਮੇਸ਼ਾ ਨਕਾਰਾਤਮਕ ਹੀ ਰਿਹਾ ਹੈ ਪਰ ਇਸ ਵਿਧਾਇਕ ਦੇ ਉਪਰਾਲੇ ਨੇ ਲੋਕਾਂ ਨੂੰ ਸਿਆਸਤਦਾਨਾਂ ਪ੍ਰਤੀ ਆਪਣੀ ਸੋਚ ਬਦਲਣ ਲਈ ਮਜਬੂਰ ਕਰ ਦਿੱਤਾ ਹੈ। ਜਿਸ ਸ਼ਮਸ਼ਾਨਘਾਟ ਵਿੱਚ ਉਨ੍ਹਾਂ ਸੌਂ ਕੇ ਰਾਤ ਕੱਟੀ, ਉੱਥੇ ਮੁਰੰਮਤ ਤੇ ਉਸਾਰੀ ਦਾ ਕੰਮ ਚੱਲ ਰਿਹਾ ਸੀ। ਨਗਰਪਾਲਿਕਾ ਅਧਿਕਾਰੀਆਂ ਨੇ ਵਿਧਾਇਕ ਨੂੰ ਦੱਸਿਆ ਕਿ ਅੰਧਵਿਸ਼ਵਾਸ ਕਰਕੇ ਲੋਕਾਂ ਵਿੱਚ ਡਰ ਦਾ ਮਾਹੌਲ ਹੈ। ਇਸ ਕਾਰਨ ਮਜ਼ਦੂਰ ਚੰਗੀ ਤਰ੍ਹਾਂ ਕੰਮ ਨਹੀਂ ਕਰ ਪਾ ਰਹੇ ਤੇ ਕੰਮ ਵਿੱਚ ਦੇਰੀ ਹੋ ਰਹੀ ਹੈ। https://twitter.com/ANI/status/1011453285096665090 ਇਸ ਪਿੱਛੋਂ ਨਿਮੱਲਾ ਰਾਮਾ ਨਾਇਡੂ ਨੇ ਮਜ਼ਦੂਰਾਂ ਦੇ ਮਨ ਵਿੱਚੋਂ ਡਰ ਕੱਢਣ ਤੇ ਜਲਦੀ ਕੰਮ ਨਿਪਟਾਉਣ ਲਈ ਸ਼ਮਸ਼ਨਘਾਟ ਵਿੱਚ ਹੀ ਸੌਂ ਕੇ ਰਾਤ ਕੱਟਣ ਦੀ ਤਰਕੀਬ ਬਣਾਈ। ਵਿਧਾਇਕ ਨੇ ਬੀਤੀ 22 ਤਾਰੀਖ਼ ਨੂੰ ਪਾਲਕੋਲ ਦੇ ਸ਼ਮਸ਼ਾਨਘਾਟ ਵਿੱਚ ਮੰਜਾ ਡਾਹਿਆ ਤੇ ਪੂਰੀ ਰਾਤ ਉੱਥੇ ਹੀ ਸੁੱਤੇ ਰਹੇ। ਵਿਧਾਇਕ ਦਾ ਇਹ ਤਰੀਕਾ ਮਿਸਾਲ ਬਣ ਗਿਆ ਤੇ ਹਰ ਥਾਂ ਉਨ੍ਹਾਂ ਦੀ ਵਾਹ-ਵਾਹ ਹੋ ਰਹੀ ਹੈ। ਇਸ ਦੇ ਨਾਲ ਮਜ਼ਦੂਰਾਂ ਦੇ ਮਨ ’ਚ ਬੈਠਾ ਵਹਿਮ ਵੀ ਦੂਰ ਹੈ ਗਿਆ ਤੇ ਉਸਾਰੀ ਦੇ ਕੰਮ ’ਚ ਆ ਰਿਹਾ ਅੜਿੱਕਾ ਵੀ ਦੂਰ ਹੋ ਗਿਆ।