ਮੁੰਬਈ: ਕਿਸ਼ਨ ਬਾਬੂਰਾਵ ਹਜਾਰੇ ਯਾਨੀ ਅੰਨਾ ਹਜਾਰੇ ਨੇ ਐਲਾਨ ਕੀਤਾ ਹੈ ਕਿ 30 ਜਨਵਰੀ ਤੋਂ ਅਨਸ਼ਨ ਕਰਨਗੇ।। ਇਹ ਅਨਸ਼ਨ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਹੋਵੇਗਾ। ਅਨਸ਼ਨ ਦਾ ਟਿਕਾਣਾ ਦਿੱਲੀ ਜਾਂ ਮੁੰਬਈ ਦੀ ਬਜਾਇ ਮਹਾਰਾਸ਼ਟਰ ਦੇ ਅਹਿਮਦਨਗਰ ਜ਼ਿਲ੍ਹੇ ਦਾ ਉਨ੍ਹਾਂ ਦਾ ਆਪਣਾ ਪਿੰਡ ਰਾਲੇਗਣ ਸਿੱਧੀ ਹੋਵੇਗਾ।


ਦਿੱਲੀ ਬਾਰਡਰ 'ਤੇ ਚੱਲ ਰਹੇ ਕਿਸਾਨ ਅੰਦੋਲਨ 'ਤੇ ਅੰਨਾ ਹਜਾਰੇ ਨੇ ਬੀਤੀ 8 ਦਸੰਬਰ ਨੂੰ ਵੀ ਕਿਸਾਨਾਂ ਦੇ ਸਮਰਥਨ 'ਚ ਇਕ ਦਿਨ ਦਾ ਅਨਸ਼ਨ ਕੀਤਾ ਸੀ। ਅੰਨਾ ਹਜਾਰੇ ਨੇ ਐਲਾਨ ਕੀਤਾ ਕਿ 30 ਜਨਵਰੀ ਤੋਂ ਖੇਤੀ ਕਾਨੂੰਨਾਂ ਨੂੰ ਰੱਦ ਕੀਤੇ ਜਾਣ ਦੀ ਮੰਗ ਨੂੰ ਲੈਕੇ ਆਮਰਨ ਭੁੱਖ ਹੜਤਾਲ ਕਰਨਗੇ।


ਉਨ੍ਹਾਂ ਭੁੱਖ ਹੜਤਾਲ ਲਈ ਸਰਕਾਰ ਤੋਂ ਦਿੱਲੀ ਦੇ ਰਾਮਲੀਲਾ ਮੈਦਾਨ ਦੀ ਇਜਾਜਤ ਮੰਗੀ ਸੀ ਪਰ ਉਨ੍ਹਾਂ ਨੂੰ ਕੋਈ ਜਵਾਬ ਨਹੀਂ ਮਿਲਿਆ। ਇਸ ਤੋਂ ਬਾਅਦ ਉਨ੍ਹਾਂ ਤੈਅ ਕੀਤਾ ਕਿ ਉਹ ਆਪਣੇ ਪਿੰਡ ਹੀ ਅਨਸ਼ਨ ਕਰਨਗੇ। ਇਸ ਤੋਂ ਪਹਿਲਾਂ ਉਹ ਜਨਲੋਕਪਾਲ ਬਿੱਲ ਨੂੰ ਲੈਕੇ ਅਨਸ਼ਨ ਕਰ ਚੁੱਕੇ ਹਨ।