ਪਟਿਆਲਾ: ਭਾਰਤੀ ਫ਼ੌਜ ਦੇ ਵੱਖ-ਵੱਖ ਵਰਗਾਂ ਵਿੱਚ ਭਰਤੀ ਲਈ ਸਰੀਰਕ ਟੈਸਟ ਤੋਂ ਬਾਅਦ ਹੁਣ ਪਾਸ ਉਮੀਦਵਾਰਾਂ ਦਾ ਲਿਖਤੀ ਟੈਸਟ 25 ਅਪਰੈਲ ਨੂੰ ਲਿਆ ਜਾਵੇਗਾ। ਆਰਮੀ ਭਰਤੀ ਡਾਇਰੈਕਟਰ ਕਰਨਲ ਆਰਆਰ ਚੰਦੇਲ ਨੇ ਦੱਸਿਆ ਕਿ ਇਸ ਭਰਤੀ ਰੈਲੀ ’ਚ ਸਰੀਰਕ ਟੈਸਟ ਪਾਸ ਉਮੀਦਵਾਰਾਂ ਦਾ ਲਿਖਤੀ ਟੈਸਟ 25 ਅਪਰੈਲ ਨੂੰ ਪਟਿਆਲਾ ਦੀ ਆਰਮੀ ਡਿਵੀਜ਼ਨ ਸਿਗਨਲ ਰੈਜੀਮੈਂਟ ਗਰਾਊਂਡ ਵਿੱਚ ਲਿਆ ਜਾਵੇਗਾ।


ਇਸ ਸਬੰਧੀ ਪਟਿਆਲਾ, ਸੰਗਰੂਰ, ਮਾਨਸਾ, ਬਰਨਾਲਾ ਅਤੇ ਫ਼ਤਿਹਗੜ੍ਹ ਸਾਹਿਬ ਦੇ ਉਮੀਦਵਾਰਾਂ ਨੂੰ ਦਾਖਲਾ ਪੱਤਰ ਜਾਰੀ ਕੀਤੇ ਜਾ ਰਹੇ ਹਨ। ਪ੍ਰੀਖਿਆ ਸਵੇਰੇ 10 ਤੋਂ 11 ਵਜੇ ਤਕ ਹੋਵੇਗੀ ਤੇ ਰਿਪੋਰਟ ਕਰਨ ਦਾ ਸਮਾਂ ਸਵੇਰੇ 3 ਵਜੇ ਦਾ ਹੋਵੇਗਾ।


ਪ੍ਰੀਖਿਆ ਦੇਣ ਵਾਲੇ ਨੌਜਵਾਨਾਂ ਨੂੰ ਸਮਾਜਿਕ ਦੂਰੀ ਦੀ ਪਾਲਣਾ ਕਰਦਿਆਂ ਬਿਠਾਇਆ ਜਾਵੇਗਾ। ਨੌਜਵਾਨ ਆਪਣੇ ਨਾਲ ਸੈਨੇਟਾਈਜ਼ਰ, ਮਾਸਕ ਤੇ ਪਾਣੀ ਦੀ ਬੋਤਲ ਸਮੇਤ ਖਾਣ ਲਈ ਵੀ ਕੁਝ ਲਿਆ ਸਕਦੇ ਹਨ।


ਇਹ ਵੀ ਪੜ੍ਹੋPetrol Diesel Price: ਕੱਚਾ ਤੇਲ ਫਿਰ ਹੋਇਆ ਮਹਿੰਗਾ, ਜਾਣੋ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904