ਲੋਕਾਂ ਲਈ ਜਾਨ ਦਾ ਖੌਅ ਬਣਿਆ ਸਿਗਨੇਚਰ ਬ੍ਰਿਜ, 24 ਘੰਟਿਆਂ ‘ਚ ਤੀਜੀ ਮੌਤ
ਏਬੀਪੀ ਸਾਂਝਾ | 24 Nov 2018 04:21 PM (IST)
ਨਵੀਂ ਦਿੱਲੀ: ਦਿੱਲੀ ‘ਚ ਹਾਲ ਹੀ ਬਣਿਆ ਸਿਗਨੇਚਰ ਬ੍ਰਿਜ ਹਰ ਰੋਜ਼ ਹਾਦਸਿਆਂ ਦਾ ਕਾਰਨ ਬਣਦਾ ਜਾ ਰਿਹਾ ਹੈ। ਅੱਜ ਸਵੇਰੇ ਹੀ ਇੱਥੇ ਇੱਕ ਬਾਈਕ ਸਵਾਰ ਦੀ ਹਾਦਸੇ ‘ਚ ਮੌਤ ਹੋ ਗਈ ਹੈ ਅਤੇ ਦੂਜਾ ਜ਼ਖ਼ਮੀ ਹੋ ਗਿਆ ਹੈ। ਇਸ ਹਾਦਸੇ ‘ਚ ਬਾਈਕ ਸਵਾਰ 24 ਸਾਲਾਂ ਸ਼ੰਕਰ ਮਿਸ਼ਰਾ ਦੀ ਮੌਤ ਹੋ ਗਈ, ਜਿਸ ਦਾ ਸਿਰ ਡਵਾਈਡਰ ਨਾਲ ਟੱਕਰਾ ਗਿਆ ਸੀ। ਇਸ ਘਟਨਾ ਤੋਂ ਤੁਰੰਤ ਬਾਅਦ ਦੋਵਾਂ ਨੂੰ ਹਸਪਤਾਲ ਲੈ ਜਾਂਦਾ ਗਿਆ ਜਿੱਥੇ ਡਾਕਰਟਾਂ ਨੇ ਉਸ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ। ਸ਼ੰਕਰ ਸੇਲਸਮੈਨ ਦੀ ਨੌਕਰੀ ਕਰਦਾ ਸੀ। ਇਸ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇੱਕ ਟਵੀਟ ਕਰ ਪੁਲ ‘ਤੇ ਧਿਆਨ ਨਾਲ ਗੱਡੀ ਚਲਾਉਣ ਦੀ ਅਪੀਲ ਵੀ ਕੀਤੀ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਵੀ ਸਿਗਨੇਚਰ ਬ੍ਰਿਜ ‘ਤੇ ਦੋ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਹ ਮੌਤਾਂ ਡਿਵਾਈਡਰ ਨਾਲ ਟੱਕਰ ਹੋਣ ਤੋਂ ਬਾਅਦ ਦਰਿਆ ‘ਚ ਡਿੱਗਣ ਕਾਰਨ ਹੋਈ ਦੱਸੀ ਜਾ ਰਹੀ ਹੈ। ਇਸ ਘਟਨਾ ਤੋਂ 24 ਘੰਟੇ ਦੇ ਅੰਦਰ ਅੱਜ ਫਿਰ ਇੱਕ ਦੀ ਮੌਤ ਇਸੇ ਪੁਲ ‘ਤੇ ਹੋਈ ਹੈ।