ਨਵੀਂ ਦਿੱਲੀ: ਆਮ ਆਦਮੀ ਪਾਰਟੀ ਗਠਜੋੜ ਦੇ ਮੁੱਦੇ ‘ਤੇ ਅਜੇ ਸੰਭਾਵਨਾਵਾਂ ਲੱਭ ਰਹੀ ਹੈ ਪਰ ਜੇਕਰ ਕੌਮੀ ਰਾਜਧਾਨੀ ‘ਚ ਗਠਜੋੜ ਹੁੰਦਾ ਹੈ ਤਾਂ ਉਹ ਕਾਂਗਰਸ ਨੂੰ ਦੋ ਤੋਂ ਜ਼ਿਆਦਾ ਸੀਟਾਂ ਨਹੀਂ ਦੇਵੇਗੀ। ਇਹ ਜਾਣਕਾਰੀ ਸੂਤਰਾਂ ਨੇ ਦਿੱਤੀ ਹੈ। ਇਸ ਸਿਲਸਿਲੇ ‘ਚ ਇੱਕ ਮੀਟਿੰਗ ਦਿੱਲੀ ‘ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ‘ਤੇ ਹੋਈ। ਇਸ ‘ਚ ਸੀਨੀਅਰ ਲੀਡਰਸ਼ਿਪ ਨੇ ਹਿੱਸਾ ਲਿਆ।

ਬੈਠਕ ਤੋਂ ਬਾਅਦ ਪਾਰਟੀ ਨੇ ਕਿਹਾ ਕਿ ਉਹ ਕਾਂਗਰਸ ਨਾਲ ਗੱਲਬਾਤ ਨੂੰ ਤਿਆਰ ਹੈ ਤੇ ਮਾਮਲੇ ‘ਤੇ ਅੱਗੇ ਵਧਣ ਲਈ ਇੱਕ ਨੁਮਾਇੰਦਾ ਚੁਣਿਆ ਹੈ। 'ਆਪ' ਨੇ ਸੰਜੇ ਸਿੰਘ ਨੂੰ ਕਾਂਗਰਸ ਨਾਲ ਗਠਜੋੜ ‘ਤੇ ਗੱਲਬਾਤ ਕਰਨ ਲਈ ਨਿਯੁਕਤ ਕੀਤਾ ਹੈ ਪਰ ਕਾਂਗਰਸ ਨੇ ਅਜੇ ਕਿਸੇ ਨੂੰ ਇਸ ਦੀ ਜ਼ਿੰਮੇਵਾਰੀ ਨਹੀਂ ਦਿੱਤੀ।

ਸੂਤਰਾਂ ਦਾ ਕਹਿਣਾ ਹੈ ਕਿ ਜੇਕਰ ਕਾਂਗਰਸ ਸਿਰਫ ਦਿੱਲੀ ‘ਚ ਗਠਜੋੜ ਕਰਨਾ ਚਾਹੁੰਦੀ ਹੈ ਤਾਂ ਉਹ ਪੰਜ-ਦੋ ਅਨੁਪਾਤ ‘ਚ ਹੋਵੇਗਾ। ਜੇਕਰ ਦਿੱਲੀ ਤੇ ਹਰਿਆਣਾ ਦੋਵੇਂ ਥਾਂਵਾਂ ‘ਤੇ ਗਠਜੋੜ ਹੁੰਦਾ ਹੈ ਤਾਂ ਦਿੱਲੀ ‘ਚ ਇਹ ਅਨੁਪਾਤ ਚਾਰ ਤੇ ਤਿੰਨ ਹੋਵੇਗਾ। ਜਦਕਿ ਹਰਿਆਣਾ ‘ਚ ਅਨੁਪਾਤ ਛੇ, ਤਿੰਨ ਤੇ ਇੱਕ ਦਾ ਹੋਵੇਗਾ।