ਨਵੀਂ ਦਿੱਲੀ: ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਬੇਮੌਸਮੀ ਬਾਰਸ਼ ਕਾਰਨ 35 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਿਸਾਨਾਂ ਲਈ ਵੀ ਇਹ ਬਾਰਸ਼ ਅਤੇ ਹਨੇਰੀ ਆਫਤ ਬਣ ਕੇ ਆਈ ਹੈ। ਇਸ ਖ਼ਰਾਬ ਮੌਸਮ ਨੇ ਮੱਧ ਪ੍ਰਦੇਸ਼ ‘ਚ 15, ਰਾਜਸਥਾਨ-ਗੁਜਰਾਤ ‘ਚ 9-9 ਅਤੇ ਦਿੱਲੀ-ਬਿਹਾਰ ‘ਚ 1-1 ਵਿਅਕਤੀ ਦੀ ਜਾਨ ਲੈ ਲਈ ਹੈ।



ਮੰਗਲਵਾਰ ਰਾਤ ਨੂੰ ਮੱਧ ਪ੍ਰਦੇਸ਼ ‘ਚ ਤੇਜ਼ ਹਵਾਵਾਂ, ਬਾਰਸ਼ ਅਤੇ ਬਿਜਲੀ ਡਿੱਗਣ ਨਾਲ 15 ਲੋਕਾਂ ਦੀ ਜਾਨ ਚਲੇ ਗਈ। ਜਿਸ ‘ਤੇ ਸੂਬੇ ਦੇ ਮੁੱਖ ਮੰਤਰੀ ਕਮਲਨਾਥ ਨੇ ਦੁਖ ਜ਼ਾਹਿਰ ਕੀਤਾ ਹੈ ਅਤੇ ਪੀੜਤਾਂ ਦੀ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿੱਤਾ ਹੈ।


ਰਾਜਸਥਾਨ ‘ਚ ਵੀ ਇਸ ਮੌਸਮ ਨੇ 9 ਲੋਕਾਂ ਦੀ ਜਾਨ ਲਈ ਜਦਕਿ 20 ਲੋਕ ਗੰਭੀਰ ਜ਼ਖ਼ਮੀ ਹੋਏ ਹਨ। ਗੱਲ ਕਰੀਏ ਗੁਜਰਾਤ ਦੀ ਤਾਂ ਇੱਥੇ ਵੀ 9 ਲੋਕਾਂ ਦੀ ਜਾਨ ਚਲੇ ਗਈ। ਇਸ ਦੇ ਨਾਲ ਹੀ ਬਾਰਸ਼ ਅਤੇ ਹਨੇਰੀ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਰੈਲੀ ਨੂੰ ਵੀ ਪ੍ਰਭਾਵਿਤ ਕੀਤਾ ਹੈ। ਰੈਲੀ ਦੇ ਟੈਂਟ ਉਖੜ ਗਏ, ਮੈਦਾਨ ‘ਚ ਪਾਣੀ ਵੀ ਜਮ੍ਹਾ ਹੋ ਗਿਆ।



ਬਾਰਸ਼ ਕਾਰਨ ਪੰਜਾਬ, ਹਰਿਆਣਾ, ਬਿਹਾਰ ਅਤੇ ਯੂਪੀ ਦੇ ਕਈ ਇਲਾਕਿਆਂ ‘ਚ ਫਸਲਾਂ ਦਾ ਨੁਕਸਾਨ ਦੇਖਣ ਨੂੰ ਮਿਲਿਆ। ਮੌਸਮ ਵਿਭਾਗ ਨੇ 13 ਅਪੈਰਲ ਨੂੰ ਭਵਿੱਖਵਾਨੀ ਕੀਤੀ ਸੀ ਕਿ ਆਉਣ ਵਾਲੇ ਦਿਨਾਂ ‘ਚ ਮੌਸਮ ਖ਼ਰਾਬ ਹੋ ਸਕਦਾ ਹੈ।