Ram Rahim Parole : ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ 56 ਦਿਨਾਂ ਦੇ ਅੰਦਰ ਦੂਜੀ ਵਾਰ ਪੈਰੋਲ ਮਿਲੀ ਹੈ।  ਆਪਣੀਆਂ ਦੋ ਸਾਧਵੀਆਂ ਨਾਲ ਬਲਾਤਕਾਰ ਕਰਨ ਅਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਤਿਆ ਦੇ ਦੋਸ਼ੀ ਰਾਮ ਰਹੀਮ ਨੂੰ ਹਰਿਆਣਾ ਸਰਕਾਰ ਨੇ ਪਿਛਲੇ ਸਾਲ ਅਕਤੂਬਰ ਵਿੱਚ 40 ਦਿਨਾਂ ਲਈ ਪੈਰੋਲ ਦਿੱਤੀ ਸੀ।  ਡੇਰਾ ਮੁਖੀ ਦੀ ਪੈਰੋਲ 'ਤੇ  ਅੰਸ਼ੁਲ ਛਤਰਪਤੀ ਨੇ ਸਰਕਾਰ 'ਤੇ ਆਰੋਪ ਲਾਏ ਹਨ। ਅੰਸ਼ੁਲ ਛਤਰਪਤੀ ਨੇ ਕਿਹਾ ਕਿ ਡੇਰਾ ਮੁਖੀ ਆਪਣੇ ਪ੍ਰਭਾਵ ਦਾ ਗ਼ਲਤ ਇਸਤੇਮਾਲ ਕਰ ਰਿਹਾ ਹੈ ਅਤੇ ਸਰਕਾਰ ਗੁਰਮੀਤ ਰਾਮ ਰਹੀਮ ਅੱਗੇ ਝੁਕ ਗਈ ਹੈ। ਦੱਸਣਯੋਗ ਹੈ ਕਿ ਡੇਰਾ ਮੁਖੀ ਅੰਸ਼ੁਲ ਛਤਰਪਤੀ ਦੇ ਪਿਤਾ ਪੱਤਰਕਾਰ ਰਾਮਚੰਦਰ ਛਤਰਪਤੀ ਦੇ ਕਤਲ ਕੇਸ ਵਿੱਚ ਸਜ਼ਾ ਕੱਟ ਰਿਹਾ ਹੈ।


ਡੇਰਾ ਮੁਖੀ ਨੂੰ ਪਿਛਲੇ ਸਾਲ 14 ਅਕਤੂਬਰ ਨੂੰ ਪੈਰੋਲ ਵੀ ਮਿਲੀ ਸੀ। ਉਸ ਸਮੇਂ ਪੈਰੋਲ ਮਿਲਣ ਤੋਂ ਬਾਅਦ ਉਸ ਨੇ ਪੂਰਾ ਸਮਾਂ ਉੱਤਰ ਪ੍ਰਦੇਸ਼ ਦੇ ਬਰਨਾਵਾ ਆਸ਼ਰਮ ਵਿੱਚ ਬਿਤਾਇਆ ਸੀ। ਰਾਮ ਰਹੀਮ 12 ਮਹੀਨਿਆਂ ਦੇ ਅੰਦਰ ਚੌਥੀ ਵਾਰ ਜੇਲ੍ਹ ਤੋਂ ਬਾਹਰ ਆਉਣ ਵਾਲਾ ਹੈ। ਅਕਤੂਬਰ 2022 ਤੋਂ ਪਹਿਲਾਂ ਰਾਮ ਰਹੀਮ ਨੂੰ ਹਰਿਆਣਾ ਸਰਕਾਰ ਨੇ ਜੂਨ ਵਿੱਚ ਇੱਕ ਮਹੀਨੇ ਲਈ ਪੈਰੋਲ ਦਿੱਤੀ ਸੀ। ਇਸ ਤੋਂ ਇਲਾਵਾ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਦੋ ਹਫ਼ਤੇ ਪਹਿਲਾਂ 7 ਫਰਵਰੀ 2022 ਨੂੰ ਰਾਮ ਰਹੀਮ ਨੂੰ ਤਿੰਨ ਹਫ਼ਤਿਆਂ ਦੀ ਫਰਲੋ ਦਿੱਤੀ ਗਈ ਸੀ। 


 ਇਹ ਵੀ ਪੜੋ : ਦਿੱਲੀ ਪੁਲਿਸ ਦੀ ਵੱਡੀ ਕਾਰਵਾਈ, ਅੰਮ੍ਰਿਤਸਰ 'ਚ ਅੱਤਵਾਦੀ ਲਖਬੀਰ ਦੇ 2 ਸਾਥੀ ਗ੍ਰਿਫਤਾਰ, ਮੁਕਾਬਾਲੇ ਦੌਰਾਨ ਪੁਲਿਸ ਮੁਲਾਜ਼ਮ ਨੂੰ ਲੱਗੀ ਗੋਲੀ


 

ਸਾਧਵੀਆਂ ਨਾਲ ਬਲਾਤਕਾਰ ਤੋਂ ਇਲਾਵਾ ਡੇਰਾ ਮੁਖੀ ਅਤੇ ਚਾਰ ਹੋਰਾਂ ਨੂੰ ਡੇਰਾ ਪ੍ਰਬੰਧਕ ਰਣਜੀਤ ਸਿੰਘ ਦੇ ਕਤਲ ਦੀ ਸਾਜ਼ਿਸ਼ ਵਿੱਚ ਦੋਸ਼ੀ ਕਰਾਰ ਦਿੱਤਾ ਜਾ ਚੁੱਕਾ ਹੈ। ਇਸ ਤੋਂ ਪਹਿਲਾਂ 2019 ਵਿੱਚ ਵੀ ਡੇਰਾ ਮੁਖੀ ਅਤੇ ਤਿੰਨ ਹੋਰਾਂ ਨੂੰ ਕਰੀਬ 16 ਸਾਲ ਪਹਿਲਾਂ ਪੱਤਰਕਾਰ ਰਾਮਚੰਦਰ ਛਤਰਪਤੀ ਦੇ ਕਤਲ ਵਿੱਚ ਦੋਸ਼ੀ ਠਹਿਰਾਇਆ ਜਾ ਚੁੱਕਾ ਹੈ। ਹੁਣ ਉਸ ਨੂੰ 56 ਦਿਨਾਂ ਬਾਅਦ ਇੱਕ ਵਾਰ ਫਿਰ ਪੈਰੋਲ ਮਿਲੀ ਹੈ। ਨਿਊਜ਼ ਏਜੰਸੀ ਮੁਤਾਬਕ ਰੋਹਤਕ ਦੇ ਡਿਵੀਜ਼ਨਲ ਕਮਿਸ਼ਨਰ ਸੰਜੀਵ ਵਰਮਾ ਨੇ ਦੱਸਿਆ ਕਿ 40 ਦਿਨਾਂ ਲਈ ਪੈਰੋਲ ਦਿੱਤੀ ਗਈ ਹੈ।

 


 

 ਡੇਰਾ ਪ੍ਰਬੰਧਕਾਂ ਖ਼ਿਲਾਫ਼ ਧਰਨੇ ’ਤੇ ਬੈਠੇ 5 ਪਿੰਡਾਂ ਦੇ ਲੋਕ

ਸਿਰਸਾ ਦੇ 5 ਪਿੰਡਾਂ ਦੇ ਲੋਕਾਂ ਨੇ ਜ਼ਮੀਨ ਲਈ ਡੇਰੇ ਦਾ ਵਿਰੋਧ ਸ਼ੁਰੂ ਕਰ ਦਿੱਤਾ ਹੈ। ਪਿੰਡ ਨੇਜੀਆ, ਸ਼ਾਹਪੁਰ ਬੇਗੂ, ਅਰਨੀਆਂਵਾਲੀ, ਬਾਜੇਕਾਂ, ਅਲੀਮੁਹੰਮਦ ਦੇ ਲੋਕਾਂ ਦਾ ਕਹਿਣਾ ਹੈ ਕਿ ਡੇਰੇ ਨੇ ਆਪਣਾ ਵੱਖਰਾ ਪਿੰਡ ਸ਼ਾਹ ਸਤਨਾਮਪੁਰਾ ਬਣਾਇਆ ਹੋਇਆ ਹੈ। ਪਹਿਲਾਂ ਇਸ ਦੇ ਅੰਦਰ 1500 ਏਕੜ ਜ਼ਮੀਨ ਸ਼ਾਮਲ ਕੀਤੀ ਗਈ ਸੀ। ਕੁਝ ਸਮਾਂ ਪਹਿਲਾਂ 200 ਏਕੜ ਹੋਰ ਕਰਵਾਈ।

ਸ਼ਾਹ ਸਤਨਾਮਪੁਰਾ ਡੇਰਾ ਹੀ ਪਿੰਡ ਹੈ। ਇਸ ਲਈ ਡੇਰੇ ਨੂੰ ਆਪਣੇ ਪਿੰਡ ਵਿੱਚ ਡੇਰੇ ਦੀ ਜ਼ਮੀਨ ਹੀ ਸ਼ਾਮਲ ਕਰਨੀ ਚਾਹੀਦੀ ਹੈ। ਡੇਰੇ ਦੀ ਸਿਰਫ਼ 700 ਏਕੜ ਜ਼ਮੀਨ ਸ਼ਾਮਲ ਕੀਤੀ ਜਾਵੇ। ਜਿਸ ਕਾਰਨ ਹਰ ਏਕੜ ਪਿੱਛੇ ਇੱਕ ਕਨਾਲ ਜ਼ਮੀਨ ਸ਼ਾਹ ਸਤਨਾਮਪੁਰਾ ਪਿੰਡ ਦੇ ਰਕਬੇ ਵਿੱਚ ਆ ਗਈ ਹੈ। ਪਿੰਡ ਵਾਸੀਆਂ ਦੀ ਮੰਗ ਹੈ ਕਿ ਡੇਰੇ ਦੀ ਜ਼ਮੀਨ ਨੂੰ ਹੀ ਸ਼ਾਹ ਸਤਨਾਮਪੁਰਾ ਨਾਲ ਜੋੜਿਆ ਜਾਵੇ। ਪਿੰਡ ਵਾਸੀਆਂ ਦੇ ਧਰਨੇ ਤੋਂ ਬਾਅਦ ਪੁਲਿਸ ਸਰਗਰਮ ਹੋ ਗਈ ਅਤੇ ਮੌਕੇ 'ਤੇ ਪਹੁੰਚ ਗਈ। ਇਸ ਦੇ ਨਾਲ ਹੀ ਪ੍ਰਬੰਧਕਾਂ ਨੇ ਪਿੰਡ ਵਾਸੀਆਂ ਨੂੰ ਵੀ ਗੱਲਬਾਤ ਲਈ ਬੁਲਾਇਆ ਹੈ।

 

 ਰਾਮ ਰਹੀਮ ਨੇ ਪੈਰੋਲ ਲਈ ਦਿੱਤੀ ਸੀ ਅਰਜ਼ੀ

ਰਾਮ ਰਹੀਮ ਨੇ ਪੈਰੋਲ ਲਈ ਅਰਜ਼ੀ ਦਿੱਤੀ ਹੈ। ਰੋਹਤਕ ਦੇ ਕਮਿਸ਼ਨਰ ਨੇ ਬਰਨਾਵਾ ਪ੍ਰਸ਼ਾਸਨ ਤੋਂ ਰਿਪੋਰਟ ਮੰਗੀ ਸੀ। ਰਾਮ ਰਹੀਮ ਦੇ ਪ੍ਰੇਮੀਆਂ ਨੇ ਬਰਨਾਵਾ ਆਸ਼ਰਮ 'ਚ ਉਸ ਦੇ ਆਉਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਰਾਮ ਰਹੀਮ ਦੀ ਪੈਰੋਲ ਨੂੰ ਲੈ ਕੇ ਹਨੀਪ੍ਰੀਤ ਵੀ ਗੁਰੂਗ੍ਰਾਮ ਤੋਂ ਰਵਾਨਾ ਹੋ ਗਈ ਹੈ। ਹਨੀਪ੍ਰੀਤ ਨੇ ਬੀਤੀ ਸ਼ਾਮ ਆਪਣੇ ਕਾਫਲੇ ਨਾਲ ਯਾਤਰਾ ਦੌਰਾਨ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਆਈ ਪ੍ਰਾਊਡ ਮਾਈ ਡੈਡ ਦਾ ਲੋਗੋ ਦਿਖਾਇਆ। ਰਾਮ ਰਹੀਮ ਆਖਰੀ ਵਾਰ 15 ਅਕਤੂਬਰ ਨੂੰ 40 ਦਿਨਾਂ ਦੀ ਪੈਰੋਲ 'ਤੇ ਆਇਆ ਸੀ ਅਤੇ 25 ਨਵੰਬਰ ਨੂੰ ਵਾਪਸ ਸੁਨਾਰੀਆ ਜੇਲ੍ਹ ਗਿਆ ਸੀ।