ਰਾਏਪੁਰ: ਛੱਤੀਸਗੜ੍ਹ ਵਿਚ ਐਂਟੀ ਕੁਰੱਪਸ਼ਨ ਬਿਊਰੋ (ਏ.ਸੀ.ਬੀ. ACB) ਦੀ ਟੀਮ ਨੇ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ADGP) ਜੀਪੀ ਸਿੰਘ ਦੇ 10 ਥਾਵਾਂ 'ਤੇ ਛਾਪੇਮਾਰੀ ਕੀਤੀ ਹੈ। ਏਸੀਬੀ ਅਧਿਕਾਰੀਆਂ ਨੇ ਦੱਸਿਆ ਕਿ ਬਿਊਰੋ ਦੀ ਟੀਮ ਨੇ ਸਵੇਰੇ ਜੇਪੀ ਸਿੰਘ ਦੇ ਲਗਪਗ 10 ਥਾਵਾਂ ’ਤੇ ਛਾਪੇ ਮਾਰਨੇ ਸ਼ੁਰੂ ਕੀਤੇ।
ਜੀਪੀ ਸਿੰਘ ਖਿਲਾਫ ਉਸ ਦੀ ਆਮਦਨੀ ਤੋਂ ਵੱਧ ਜਾਇਦਾਦ ਇਕੱਠੀ ਕੀਤੇ ਜਾਣ ਦੀ ਸ਼ਿਕਾਇਤ ਮਿਲੀ ਸੀ। ਸ਼ਿਕਾਇਤ ਤੋਂ ਬਾਅਦ ਇਸ ਆਈਪੀਐੱਸ ਅਧਿਕਾਰੀ ਦੀ ਸਰਕਾਰੀ ਰਿਹਾਇਸ਼ਗਾਹ ਸਮੇਤ 10 ਦੇ ਕਰੀਬ ਥਾਵਾਂ 'ਤੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ। ਅਧਿਕਾਰੀਆਂ ਨੇ ਕਿਹਾ ਕਿ ਛਾਪੇਮਾਰੀ ਪੂਰੀ ਹੋਣ ਤੋਂ ਬਾਅਦ ਹੀ ਇਸ ਸਬੰਧ ਵਿਚ ਵਧੇਰੇ ਜਾਣਕਾਰੀ ਦਿੱਤੀ ਜਾਵੇਗੀ।
ਏਡੀਜੀ ਜੀਪੀ ਸਿੰਘ ਭਾਰਤੀ ਪੁਲਿਸ ਸੇਵਾ ਦੇ 1994 ਬੈਚ ਦੇ ਅਧਿਕਾਰੀ ਹਨ। ਇਸ ਸਮੇਂ ਉਹ ਸਟੇਟ ਪੁਲਿਸ ਅਕੈਡਮੀ ਦੇ ਡਾਇਰੈਕਟਰ ਹਨ। ਛੱਤੀਸਗੜ੍ਹ ਵਿੱਚ ਕਾਂਗਰਸ ਦੀ ਸਰਕਾਰ ਬਣਨ ਤੋਂ ਬਾਅਦ ਉਹ ਏਸੀਬੀ ਦੇ ਮੁਖੀ ਵੀ ਰਹੇ। ਰਾਜ ਸਰਕਾਰ ਨੇ ਉਨ੍ਹਾਂ ਨੂੰ ਪਿਛਲੇ ਸਾਲ ਜੂਨ ਵਿੱਚ ਹਟਾ ਦਿੱਤਾ ਸੀ। ਸੀਨੀਅਰ ਭਾਰਤੀ ਪੁਲਿਸ ਸੇਵਾ ਅਧਿਕਾਰੀ ਆਰਿਫ ਸ਼ੇਖ ਨੂੰ ਸਿੰਘ ਦੀ ਜਗ੍ਹਾ ਏਸੀਬੀ ਦਾ ਮੁਖੀ ਨਿਯੁਕਤ ਕੀਤਾ ਗਿਆ ਹੈ।
41 ਅਧਿਕਾਰੀਆਂ ਦੇ ਤਬਾਦਲੇ
ਇੱਕ ਦਿਨ ਪਹਿਲਾਂ, ਛੱਤੀਸਗੜ੍ਹ ਸਰਕਾਰ ਨੇ 41 ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਸਨ, ਜਿਨ੍ਹਾਂ ਵਿੱਚ 39 ਭਾਰਤੀ ਪੁਲਿਸ ਸੇਵਾ ਦੇ ਅਧਿਕਾਰੀ ਸ਼ਾਮਲ ਸਨ। ਇਨ੍ਹਾਂ ਵਿੱਚ 21 ਜ਼ਿਲ੍ਹਿਆਂ ਦੇ ਐਸ.ਪੀ. ਸੂਬਾ ਸਰਕਾਰ ਨੇ ਸਰਗੁਜਾ ਖੇਤਰ ਦੇ ਇੰਚਾਰਜ ਇੰਸਪੈਕਟਰ ਜਨਰਲ ਪੁਲਿਸ ਆਰਪੀ ਸਾਏ ਨੂੰ ਡਿਪਟੀ ਇੰਸਪੈਕਟਰ ਜਨਰਲ, ਪੁਲਿਸ ਹੈੱਡਕੁਆਰਟਰ, ਰਾਏਪੁਰ ਦੇ ਅਹੁਦੇ 'ਤੇ ਤਬਦੀਲ ਕਰ ਦਿੱਤਾ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਬਿਲਾਸਪੁਰ ਖੇਤਰ ਦੇ ਇੰਚਾਰਜ ਇੰਸਪੈਕਟਰ ਜਨਰਲ ਰਤਨ ਲਾਲ ਡਾਂਗੀ ਨੂੰ ਸਰਗੁਜਾ ਖੇਤਰ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਬਿਲਾਸਪੁਰ ਜ਼ਿਲੇ ਦੇ ਐਸ.ਪੀ. ਪ੍ਰਸ਼ਾਂਤ ਕੁਮਾਰ ਅਗਰਵਾਲ ਨੂੰ ਦੁਰਗ ਜ਼ਿਲ੍ਹੇ ਦੇ ਐਸ.ਪੀ. ਨਿਯੁਕਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ: National Doctors’ Day: ਕੌਮੀ ਡਾਕਟਰ ਦਿਹਾੜੇ 'ਤੇ ਹੀ ਹੜਤਾਲ 'ਤੇ ਪੰਜਾਬ ਦੇ ਡਾਕਟਰ, ਕੈਪਟਨ ਸਰਕਾਰ ਨੂੰ ਚੇਤਾਵਨੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin