Dengue Vaccine: ਭਾਰਤ ਵਿਚ ਹਰ ਸਾਲ ਸੈਂਕੜੇ ਮੌਤਾਂ ਲਈ ਜ਼ਿੰਮੇਵਾਰ ਡੇਂਗੂ ਦੇ ਟੀਕੇ ਦੀ ਲੰਬੇ ਸਮੇਂ ਤੋਂ ਉਡੀਕ ਕੀਤੀ ਜਾ ਰਹੀ ਹੈ। ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਦੁਆਰਾ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਭਾਰਤ ਨੂੰ ਜਲਦੀ ਹੀ ਦੇਸੀ ਰੂਪ ਵਿੱਚ ਤਿਆਰ ਡੇਂਗੂ ਵੈਕਸੀਨ ਮਿਲਣ ਦੀ ਸੰਭਾਵਨਾ ਹੈ।ਦੱਸ ਦਈਏ ਕਿ ਭਾਰਤ ਵਿੱਚ ਡੇਂਗੂ ਦੀ ਵੈਕਸੀਨ ਬਣ ਚੁੱਕੀ ਹੈ ਅਤੇ ਇਸ ਦੇ ਦੋ ਪੜਾਵਾਂ ਦੇ ਟਰਾਇਲ ਵੀ ਕੀਤੇ ਜਾ ਚੁੱਕੇ ਹਨ। 


ਇਨ੍ਹਾਂ ਦੋਵਾਂ ਦੀ ਸਫ਼ਲਤਾ ਤੋਂ ਬਾਅਦ ਇਸ ਟੀਕੇ ਦਾ ਫੇਜ਼ 3 ਟ੍ਰਾਇਲ ਕੀਤਾ ਜਾਣਾ ਹੈ, ਜੋ ਕਿ ਸਿਰਫ ICMR ਦੁਆਰਾ ਕਰਵਾਇਆ ਜਾਵੇਗਾ। ਇਸ ਤੋਂ ਪਹਿਲਾਂ ਟ੍ਰਾਇਲ ‘ਚ ਵੈਕਸੀਨ ਦੀ ਸੁਰੱਖਿਆ ਦੀ ਜਾਂਚ ਕੀਤੀ ਗਈ ਸੀ। ਦੂਜੇ ਟਰਾਇਲ ਵਿੱਚ ਦੇਖਿਆ ਗਿਆ ਕਿ ਕੀ ਇਹ ਐਂਟੀਬਾਡੀਜ਼ ਪੈਦਾ ਕਰਦਾ ਹੈ ਜਾਂ ਨਹੀਂ। ਹੁਣ ਤੀਜੇ ਟਰਾਇਲ ਵਿੱਚ ਇਹ ਟੈਸਟ ਕੀਤਾ ਜਾਵੇਗਾ ਕਿ ਇਹ ਡੇਂਗੂ ਦੇ ਖਿਲਾਫ ਕਾਰਗਰ ਹੈ ਜਾਂ ਨਹੀਂ।


ਡੇਂਗੂ ਵੈਕਸੀਨ ਦਾ ਫੇਜ਼ 3 ਟ੍ਰਾਇਲ ਕਦੋਂ ਪੂਰਾ ਹੋਵੇਗਾ ਅਤੇ ਡੇਂਗੂ ਦੀ ਰੋਕਥਾਮ ਲਈ ਇਹ ਵੈਕਸੀਨ ਭਾਰਤ ਦੇ ਲੋਕਾਂ ਨੂੰ ਕਦੋਂ ਉਪਲਬਧ ਹੋਵੇਗੀ, ਇਸ ਬਾਰੇ ICMR ਦੇ ਵਿਗਿਆਨੀ ਡਾ. ਸਰਿਤਾ ਨਾਇਰ ਨੇ ਜਾਣਕਾਰੀ ਦਿੱਤੀ ਹੈ।


ਕਦੋਂ ਸ਼ੁਰੂ ਹੋ ਰਿਹਾ ਹੈ ਡੇਂਗੂ ਵੈਕਸੀਨ ਦਾ ਫੇਜ਼-3 ਟ੍ਰਾਇਲ ?


ਜਵਾਬ- ਡੇਂਗੂ ਵੈਕਸੀਨ ਦਾ ਫੇਜ਼-3 ਟ੍ਰਾਇਲ ਇਸ ਸਾਲ ਦੀ ਤੀਜੀ ਤਿਮਾਹੀ ਵਿੱਚ ਸ਼ੁਰੂ ਹੋਣ ਜਾ ਰਿਹਾ ਹੈ। ਯਾਨੀ ਸਾਲ 2024 ਦੀਆਂ ਦੋ ਤਿਮਾਹੀਆਂ ਜੂਨ ਤੱਕ ਪੂਰੀ ਹੋਣ ਜਾ ਰਹੀਆਂ ਹਨ, ਇਸ ਲਈ ਜੁਲਾਈ-ਅਗਸਤ 2024 ਤੋਂ ਇਹ ਟ੍ਰਾਇਲ ਸ਼ੁਰੂ ਹੋਣ ਦੀ ਸੰਭਾਵਨਾ ਹੈ। ICMR ਨੇ ਦੱਸਿਆ ਕਿ ਇਸ ਟ੍ਰਾਇਲ ਲਈ ਦੇਸ਼ ਵਿੱਚ 19 ਸਥਾਨਾਂ ਦੀ ਪਛਾਣ ਕੀਤੀ ਗਈ ਹੈ। ਇਸ ਟ੍ਰਾਇਲ ਨੂੰ ਪੂਰਾ ਕਰਨ ਲਈ ਨਾਮਾਂਕਣ ਤੋਂ 3 ਸਾਲ ਲੱਗਣਗੇ।


ਕਦੋਂ ਮਿਲੇਗੀ ਭਾਰਤ ਨੂੰ ਦੇਸੀ ਵੈਕਸੀਨ?


ICMR ਪੂਰੀ ਤਾਕਤ ਨਾਲ ਇਸ ਟ੍ਰਾਇਲ ਨੂੰ ਕਰਨ ਜਾ ਰਿਹਾ ਹੈ। ਇਸ ਦੇ ਸਫਲ ਹੋਣ ਦੀ ਪੂਰੀ ਉਮੀਦ ਹੈ। ਬ੍ਰਾਜ਼ੀਲ ਵਿੱਚ ਇੱਕ ਸਮਾਨ ਭੂਟਾਨੀ ਵੈਕਸੀਨ ਦੇ ਫੇਜ਼ 3 ਟਰਾਇਲ ਦੇ ਨਤੀਜੇ ਉਤਸ਼ਾਹਜਨਕ ਰਹੇ ਹਨ।


ਨੋਟ :  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।