ਨਵੀਂ ਦਿੱਲੀ: ਨੋਇਡਾ ਪੁਲਿਸ ਹੁਣ ਫੁਟਬਾਲ ਦੇ ਰੈਫਰੀ ਦੀ ਤਰ੍ਹਾਂ ਰੈੱਡ ਕਾਰਡ ਲੈ ਕੇ ਚੱਲੇਗੀ। ਐਂਟੀ-ਰੋਮੀਓ ਸਕੁਐਡ ਵੱਲੋਂ ਇਹ ਕਾਰਡ ਉਨ੍ਹਾਂ ਲੋਕਾਂ ਨੂੰ ਦਿੱਤਾ ਜਾਵੇਗਾ ਜੋ ਜਨਤਕ ਥਾਂਵਾਂ ਜਾਂ ਕਾਲਜਾਂ ‘ਚ ਮਹਿਲਾਵਾਂ ‘ਤੇ ਟਿੱਪਣੀਆਂ ਕਰਦੇ ਜਾਂ ਉਨ੍ਹਾਂ ਨਾਲ ਛੇੜਛਾੜ ਕਰਦੇ ਹਨ। ਇਹ ਕਾਰਡ ਚੇਤਾਵਨੀ ਦੇ ਤੌਰ ‘ਤੇ ਦਿੱਤੇ ਜਾਣਗੇ।
ਜਿਨ੍ਹਾਂ ਲੋਕਾਂ ਨੂੰ ਰੈੱਡ ਕਾਰਡ ਪਹਿਲਾਂ ਹੀ ਮਿਲੇ ਹੋਣਗੇ ਤੇ ਉਹ ਮੁੜ ਅਜਿਹਾ ਕਰਦੇ ਹਨ ਤਾਂ ਉਨ੍ਹਾਂ ਖਿਲਾਫ ਅਪਰਾਧਿਕ ਕਾਰਵਾਈ ਕੀਤੀ ਜਾਵੇਗੀ। ਔਰਤਾਂ ਨੂੰ ਛੇੜਛਾੜ, ਪ੍ਰੇਸ਼ਾਨੀ ਤੇ ਜ਼ਿਆਦਾ ਅਪਰਾਧਕ ਇਲਾਕਿਆਂ ਲਈ ਪੁਲਿਸ ਲੋਕਾਂ ਤੋਂ ਪ੍ਰਤੀਕ੍ਰਿਆ ਵੀ ਮੰਗੇਗੀ। ਸੂਰਜਪੁਰ ਸਥਿਤ ਐਸਐਸਪੀ ਦਫਤਰ ਦੇਹਾਤੀ ਵਿਨੀਤ ਜਾਇਸਵਾਲ ਨੇ ਸੀਓ ਤੇ ਸਾਰੇ ਥਾਣਿਆਂ ਦੇ ਅਧਿਕਾਰੀਆਂ ਦੇ ਐਂਟੀ ਰੋਮੀਓ ਸਕੁਐਡ ਨੂੰ ਪ੍ਰਭਾਵੀ ਬਣਾਉਣ ਲਈ ਮੀਟਿੰਗ ਕੀਤੀ ਹੈ।
ਇਹ ਫੈਸਲਾ ਐਸਐਸਪੀ ਮੀਟਿੰਗ ‘ਚ ਲਿਆ ਗਿਆ ਜੋ ਅਜਿਹੀਆਂ ਹਰਕਤਾਂ ਕਰਦੇ ਫੜ੍ਹੇ ਜਾਣਗੇ ਸਕੁਐਡ ਉਨ੍ਹਾਂ ਤੋਂ ਪੁੱਛਗਿੱਛ ਕਰ ਸਕਦੀ ਹੈ। ਇਹ ਕਾਰਡ ਮਨਚਲਿਆਂ ਲਈ ਆਖਰੀ ਚੇਤਾਵਨੀ ਹੋਵੇਗੀ ਜਿਸ ‘ਚ ਮਨਚਲੇ ਦੀ ਪੂਰੀ ਜਾਣਕਾਰੀ ਦਿੱਤੀ ਹੋਵੇਗੀ।
ਪੁਲਿਸ ਵੀਰਵਾਰ ਨੂੰ ਸਕੂਲਾਂ ਤੇ ਕਾਲਜਾਂ ‘ਚ ਫੀਡਬੈਕ ਫਾਰਮ ਵੰਡੇਗੀ ਤੇ ਔਰਤਾਂ ਤੋਂ ਉਨ੍ਹਾਂ ਖੇਤਰਾਂ ਬਾਰੇ ਸੁਝਾਅ ਮੰਗੇਗੀ ਜਿੱਥੇ ਐਂਟੀ ਰੋਮੀਓ ਸਕੁਐਡ ਦੀ ਲੋੜ ਹੈ।
ਮਨਚਲਿਆਂ ਦੀ ਖ਼ੈਰ ਨਹੀਂ, ਐਂਟੀ ਰੋਮੀਓ ਸਕੁਐਡ ਜਾਰੀ ਕਰੇਗੀ ਰੈੱਡ ਕਾਰਡ
ਏਬੀਪੀ ਸਾਂਝਾ Updated at: 27 Jun 2019 11:43 AM (IST)