ਵਾਸ਼ਿੰਗਟਨ: ਜੀ-20 ਸ਼ਿਖਰ ਸੰਮੇਲਨ ਦੀ ਬੈਠਕ ਤੋਂ ਪਹਿਲਾਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਰਤ ਨੇ ਸਾਲਾਂ ਤੋਂ ਅਮਰੀਕੀ ਵਸਤੂਆਂ ‘ਤੇ ਕਾਫੀ ਜ਼ਿਆਦਾ ਟੈਕਸ ਲਾਇਆ ਹੋਇਆ ਹੈ। ਹਾਲ ਹੀ ‘ਚ ਇਸ ‘ਚ ਫਿਰ ਵਾਧਾ ਕੀਤਾ ਗਿਆ ਹੈ। ਟਰੰਪ ਨੇ ਕਿਹਾ ਕਿ ਇਹ ਜ਼ਰੂਰੀ ਹੈ ਤੇ ਭਾਰਤ ਨੂੰ ਇਹ ਖ਼ਤਮ ਕਰਨਾ ਪਵੇਗਾ।

ਜਾਪਾਨ ਦੇ ਓਸਾਕਾ ‘ਚ 28-29 ਜੂਨ ਨੂੰ ਜੀ-20 ਸ਼ਿਖਰ ਸੰਮੇਲਨ ਦੀ ਬੈਠਕ ਹੋ ਰਹੀ ਹੈ। ਇਸ ਮੰਚ ‘ਤੇ ਪੀਐਮ ਮੋਦੀ ਤੇ ਰਾਸ਼ਟਰਪਤੀ ਟਰੰਪ ‘ਚ ਬੈਠਕ ਹੋਣੀ ਹੈ। ਇਸ ਤੋਂ ਪਹਿਲਾਂ ਟਰੰਪ ਨੇ ਜਨਤਕ ਤੌਰ ‘ਤੇ ਆਪਣੀ ਗੱਲ ਕਹਿਣਾ ਭਾਰਤ ਨੂੰ ਇੱਕ ਸੁਨੇਹਾ ਦੇਣ ਦੀ ਕੋਸ਼ਿਸ਼ ਹੈ।


ਜੀ-20 ਲਈ ਪੀਐਮ ਮੋਦੀ ਵੀਰਵਾਰ ਨੂੰ ਜਾਪਾਨ ਪਹੁੰਚ ਚੁੱਕੇ ਹਨ। ਇੱਥੇ ਮੋਦੀ ਤੋਂ ਆਪਣੀ ਬੈਠਕ ‘ਤੇ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਉਹ ਇਸ ਨੂੰ ਲੈ ਕੇ ਕਾਫੀ ਉਮੀਦ ਨਾਲ ਭਰੇ ਹਨ। ਮੋਦੀ ਇਸ ਵਾਰ 6ਵੀਂ ਵਾਰ ਜੀ-20 ‘ਚ ਸ਼ਿਰਕਤ ਕਰ ਰਹੇ ਹਨ। ਇਸ ਦੇ ਨਾਲ ਹੀ 2022 ‘ਚ ਭਾਰਤ ਜੀ-20 ਦੀ ਮੇਜ਼ਬਾਨੀ ਵੀ ਕਰੇਗਾ। ਉਧਰ ਜਾਪਾਨ ਵੀ ਪਹਿਲੀ ਵਾਰ ਜੀ-20 ਸੰਮੇਲਨ ਦੀ ਮੇਜ਼ਬਾਨੀ ਕਰ ਰਿਹਾ ਹੈ।