ਨਵੀਂ ਦਿੱਲੀ: ਭਾਰਤ ਨੇ ਆਪਣਾ ਨਾਂ ਪੁਲਾੜ ਮਹਾਂਸ਼ਕਤੀ ਦੇ ਖੇਤਰ ‘ਚ ਦਰਜ ਕਰਵਾਉਂਦਿਆਂ ਅੱਜ ਧਰਤੀ ਦੇ ਨੇੜੇ ਮੌਜੂਦ ਗੈਰ ਕੁਦਰਤੀ ਉਪਗ੍ਰਹਿ ਨੂੰ ਤਬਾਹ ਕਰ ਦਿੱਤਾ। ਵਿਗਿਆਨੀਆਂ ਨੇ ਖੁਲਾਸਾ ਕੀਤਾ ਕਿ ਇਹ ਉਪਗ੍ਰਹਿ ਭਾਰਤ ਦਾ ਹੀ ਪੁਰਾਣਾ ਸੈਟੇਲਾਈਟ ਸੀ, ਜਿਸ 'ਤੇ ਕੀਤਾ ਪ੍ਰੀਖਣ ਸਫਲ ਕੀਤਾ ਗਿਆ।
ਇਹ ਵੀ ਪੜ੍ਹੋ- ਲੋਕ ਸਭਾ ਚੋਣਾਂ ਤੋਂ ਪਹਿਲਾਂ ਮੋਦੀ ਦਾ ਵੱਡਾ ਧਮਾਕਾ
ਹੁਣ ਇਸ ਪ੍ਰੀਖਣ ਦੀ ਵੀਡੀਓ ਵੀ ਸਾਹਮਣੇ ਆਈ ਹੈ। ਵੀਡੀਓ ਵਿੱਚ ਮਿਸਾਈਲ ਤੇਜ਼ੀ ਨਾਲ ਪੁਲਾੜ ਵੱਲ ਵਧਦੀ ਦਿਖਾਈ ਦੇ ਰਹੀ ਹੈ। ਹਾਲਾਂਕਿ, ਮਿਸਾਈਲ ਅਤੇ ਪ੍ਰੀਖਣ ਦੇ ਹੋਰ ਵੇਰਵੇ ਤਾਂ ਸਾਂਝੇ ਨਹੀਂ ਕੀਤੇ ਗਏ, ਪਰ ਵੀਡੀਓ ਜ਼ਰੂਰ ਜਾਰੀ ਕੀਤੀ ਗਈ ਹੈ।
ਜ਼ਰੂਰ ਪੜ੍ਹੋ- #MissionShakti: ਮਨਮੋਹਨ ਦੇ ਕੰਮ 'ਤੇ ਮੋਦੀ ਨੇ ਲਾਈ ਆਪਣੀ ਮੋਹਰ?
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਇਸ ਸਫਲਤਾ ਨੂੰ ਟੈਲੀਵਿਜ਼ਨ ਸੰਦੇਸ਼ ਰਾਹੀਂ ਦੇਸ਼ ਵਾਸੀਆਂ ਤਕ ਪਹੁੰਚਾਇਆ ਤਾਂ ਸਿਆਸਤਦਾਨਾਂ ਵਿੱਚ ਕ੍ਰੈਡਿਟ ਵਾਰ ਛਿੜ ਗਈ। ਭਾਰਤ ਨੇ ਇਹ ਅਪ੍ਰੇਸ਼ਨ ਸਿਰਫ ਤਿੰਨ ਮਿੰਟ ‘ਚ ਪੂਰਾ ਕੀਤਾ ਹੈ। ਹੁਣ ਤਕ ਰੂਸ, ਅਮਰੀਕਾ ਤੇ ਚੀਨ ਨੂੰ ਇਹ ਦਰਜਾ ਹਾਸਲ ਸੀ, ਹੁਣ ਭਾਰਤ ਨੇ ਵੀ ਇਹ ਮੁਕਾਮ ਹਾਸਲ ਕਰ ਲਿਆ ਹੈ।
ਦੇਖੋ ਮਿਸਾਈਲ ਦਾਗ਼ੇ ਜਾਣ ਦੀ ਵੀਡੀਓ ਜਿਸ ਨਾਲ ਉਪਗ੍ਰਹਿ ਸੁੱਟਿਆ ਗਿਆ-