ਲਖਨਊ: ਉਨਾਵ ਗੈਂਗਰੇਪ ਦੇ ਮੁੱਖ ਮੁਲਜ਼ਮ ਵਿਧਾਇਕ ਕੁਲਦੀਪ ਸਿੰਘ ਸੇਂਗਰ ਦੇ ਤਿੰਨੇ ਹੱਥਿਆਰਾਂ ਦੇ ਲਾਈਸੰਸ ਜ਼ਿਲ੍ਹਾ ਪ੍ਰਸਾਸ਼ਨ ਨੇ ਰੱਦ ਕਰ ਦਿੱਤੇ ਹਨ। ਸੇਂਗਰ ਕੋਲ ਲਾਈਸੰਸਸ਼ੁਦਾ ਬੰਦੂਕ, ਰਾਈਫਲ ਤੇ ਰਿਵਾਲਵਰ ਮੌਜੂਦ ਹੈ। ਜ਼ਿਲ੍ਹਾ ਅਧਿਕਾਰੀ ਦੇਵੇਂਦਰ ਕੁਮਾਰ ਪਾਂਡਿਆ ਨੇ ਇਸ ਬਾਰੇ ਸੁਣਵਾਈ ਕੀਤੀ ਸੀ ਜਿਸ ਦੌਰਾਨ ਵਿਧਾਇਕ ਦੇ ਪੱਖ ਦੇ ਵਕੀਲ ਨਹੀਂ ਪਹੁੰਚੇ।
ਇਸ ਤੋਂ ਬਾਅਦ ਉਨ੍ਹਾਂ ਨੇ ਹਥਿਆਰਾਂ ਦੇ ਲਾਈਸੰਸ ਨਿਯਮਾਂ ਦੇ ਵੱਖ-ਵੱਖ ਪਹਿਲੂਆਂ ‘ਤੇ ਚਰਚਾ ਕੀਤੀ ਅਤੇ ਵਿਧਾਇਕ ਦੇ ਤਿੰਨਾਂ ਹੱਥਿਆਰਾਂ ਦੇ ਲਾਈਸੰਸ ਰੱਦ ਕਰਨ ਦੇ ਹੁਕਮ ਦਿੱਤੇ। ਅਪਰੈਲ 2018 ‘ਚ ਵਿਧਾਇਕ ਕੁਲਦੀਪ ਸਿੰਘ ਸੇਂਗਰ ਖ਼ਿਲਾਫ਼ ਗੈਂਗਰੇਪ ਦਾ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਤੋਂ ਬਾਅਦ ਵਿਧਾਇਕ ਨੂੰ ਗ੍ਰਿਫ਼ਤਾਰ ਕਰ ਜੇਲ੍ਹ ਭੇਜ ਦਿੱਤਾ ਗਿਆ ਸੀ।
ਫਿਲਹਾਲ ਉਸ ‘ਤੇ ਸੀਬੀਆਈ ਕੋਰਟ ‘ਚ ਮੁਕਦਮਾ ਚੱਲ ਰਿਹਾ ਹੈ। ਇਸ ਤੋਂ ਬਾਅਦ ਪੀੜਤ ਪੱਖ ਨੇ ਵਿਧਾਇਕ ਦੇ ਹਥਿਆਰਾਂ ਦੇ ਲਾਈਸੰਸ ਰੱਦ ਕਰਨ ਦੀ ਮੰਗ ਕੀਤੀ ਸੀ।
ਉਨਾਵ ਬਲਾਤਕਾਰ ਕੇਸ ਦਾ ਮੁਲਜ਼ਮ ਵਿਧਾਇਕ ਹੁਣ ਨਹੀਂ ਰੱਖ ਸਕਦਾ ਕੋਈ ਹੱਥਿਆਰ
ਏਬੀਪੀ ਸਾਂਝਾ
Updated at:
03 Aug 2019 06:17 PM (IST)
ਉਨਾਵ ਗੈਂਗਰੇਪ ਦੇ ਮੁੱਖ ਮੁਲਜ਼ਮ ਵਿਧਾਇਕ ਕੁਲਦੀਪ ਸਿੰਘ ਸੇਂਗਰ ਦੇ ਤਿੰਨੇ ਹੱਥਿਆਰਾਂ ਦੇ ਲਾਈਸੰਸ ਜ਼ਿਲ੍ਹਾ ਪ੍ਰਸਾਸ਼ਨ ਨੇ ਰੱਦ ਕਰ ਦਿੱਤੇ ਹਨ। ਸੇਂਗਰ ਕੋਲ ਲਾਈਸੰਸਸ਼ੁਦਾ ਬੰਦੂਕ, ਰਾਈਫਲ ਤੇ ਰਿਵਾਲਵਰ ਮੌਜੂਦ ਹੈ।
- - - - - - - - - Advertisement - - - - - - - - -