ਨਵੀਂ ਦਿੱਲੀ: ਥਲ ਸੈਨਾ ਮੁਖੀ ਬਿਪਿਨ ਰਾਵਤ ਨੇ ਦਾਅਵਾ ਕੀਤਾ ਹੈ ਕਿ ਬਾਲਾਕੋਟ ਵਿੱਚ ਹਾਲ ਹੀ ‘ਚ ਅੱਤਵਾਦੀ ਕੈਂਪ ਫੇਰ ਤੋਂ ਐਕਟਿਵ ਹੋਇਆ ਹੈ। ਦੱਸ ਦਈਏ ਕਿ 26 ਫਰਵਰੀ ਨੂੰ ਭਾਰਤੀ ਹਵਾਈ ਸੈਨਾ ਨੇ ਬਾਲਾਕੋਟ ‘ਚ ਏਅਰ ਸਟ੍ਰਾਈਕ ਕਰਕੇ ਜੈਸ਼--ਮੁਹੰਮਦ ਦੇ ਟਿਕਾਣਿਆਂ ਨੂੰ ਤਬਾਹ ਕਰਨ ਦਾ ਦਾਅਵਾ ਕੀਤਾ ਸੀ। ਉਦੋਂ ਫੌਜ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਵੱਡੀ ਬਾਲਾਕੋਟ ‘ਚ ਵੱਡੀ ਗਿਣਤੀ ਅੱਤਵਾਦੀ ਮਾਰੇ ਗਏ ਹਨ।


ਸੈਨਾ ਮੁਖੀ ਬਿਪਿਨ ਰਾਵਤ ਨੇ ਕਿਹਾ, “ਪਾਕਿਸਤਾਨ ਨੇ ਹਾਲ ਹੀ ‘ਚ ਬਾਲਾਕੋਟ ਨੂੰ ਫੇਰ ਤੋਂ ਐਕਟਿਵ ਕਰ ਦਿੱਤਾ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਬਾਲਾਕੋਟ ਪ੍ਰਭਾਵਿਤ ਹੋਇਆ ਸੀ। ਉਸ ਨੂੰ ਨੁਕਸਾਨ ਪਹੁੰਚਿਆ ਸੀ ਤੇ ਤਬਾਹ ਹੋਇਆ ਸੀ। ਇਸ ਲਈ ਲੋਕ ਉੱਥੋਂ ਚਲੇ ਗਏ ਸੀ ਤੇ ਹੁਣ ਫੇਰ ਉਹ ਵਾਪਸ ਐਕਟਿਵ ਹੋ ਗਿਆ ਹੈ।” ਬਾਲਾਕੋਟ ਏਅਰ ਸਟ੍ਰਾਇਕ ਤੋਂ ਬਾਅਦ ਸਵਾਲ ਉੱਠੇ ਸੀ ਕਿ ਏਅਰ ਸਟ੍ਰਾਈਕ ਨੇ ਕਿੰਨਾ ਨੁਕਸਾਨ ਪਹੁੰਚਾਇਆ ਹੈ?




ਸੈਨਾ ਮੁਖੀ ਬਿਪਿਨ ਨੇ ਕਿਹਾ ਕਿ ਕਰੀਬ 500 ਘੁਸਪੈਠੀਏ ਭਾਰਤ ‘ਚ ਘੁਸਪੈਠ ਕਰਨ ਦੀ ਕੋਸ਼ਿਸ਼ ‘ਚ ਹਨ। ਸੈਨਾ ਉਨ੍ਹਾਂ ਕਿਹਾ, “ਭਾਰਤੀ ਹਵਾਈ ਸੈਨਾ ਨੇ ਕੁਝ ਕਦਮ ਚੁੱਕੇ ਹਨ ਤੇ ਉਨ੍ਹਾਂ ਨੂੰ ਉੱਥੇ ਲੋਕਾਂ ਦਾ ਸਾਥ ਹਾਸਲ ਹੈ।”




14
ਫਰਵਰੀ ਨੂੰ ਪਾਕਿਸਤਾਨੀ ਅੱਤਵਾਦੀਆਂ ਨੇ ਜੰਮੂ ਕਸ਼ਮੀਰ ਦੇ ਪੁਲਵਾਮਾ ‘ਚ ਸੀਆਰਪੀਐਫ ਦੇ ਕਾਫਲੇ ਨੂੰ ਨਿਸ਼ਾਨਾ ਬਣਾਇਆ ਸੀ। ਇਸ ’ਚ 40 ਜਵਾਨ ਸ਼ਹੀਦ ਹੋ ਗਏ ਸੀ। ਭਾਰਤ ਨੇ ਇਸ ਦਾ ਬਦਲਾ ਲੈਣ ਲਈ ਬਾਲਾਕੋਟ ‘ਚ ਅੱਤਵਾਦੀਆਂ ਦੇ ਟਿਕਾਣੇ ਨੂੰ ਤਬਾਹ ਕੀਤਾ ਸੀ।