ਉਨ੍ਹਾਂ ਕਿਹਾ ਜਿਥੋਂ ਤੱਕ ਸਾਡੇ ਗੁਆਂਢੀ ਮੁਲਕ ਦਾ ਸੰਬੰਧ ਹੈ, ਤਾਂ ਉਹ ਸਾਡੇ ਖਿਲਾਫ਼ ਪ੍ਰੋਕਸੀ ਵਾਰ ਕਰਨ ਦੇ ਤਰੀਕੇ ਦੇ ਰੂਪ ਵਿੱਚ ਅੱਤਵਾਦ ਨੂੰ ਰਾਜ ਨੀਤੀ ਦੇ ਸਾਧਨ ਵਜੋਂ ਵਰਤਣ ਦੀ ਕੋਸ਼ਿਸ਼ ਕਰ ਰਹੇ ਹਨ। ਹਾਲਾਂਕਿ, ਇਹ ਰਾਜ ਜ਼ਿਆਦਾ ਸਮੇਂ ਤੱਕ ਨਹੀਂ ਰਹਿ ਸਕਦਾ, ਕਿਉਂਕਿ ਤੁਸੀਂ ਸਾਰੇ ਲੋਕਾਂ ਨੂੰ ਹਰ ਸਮੇਂ ਮੂਰਖ ਨਹੀਂ ਬਣਾ ਸਕਦੇ।
ਇਸਦੇ ਨਾਲ ਹੀ ਉਨ੍ਹਾਂ ਕਿਹਾ, "ਸੀਜ਼ ਫਾਇਰ ਦੀ ਉਲੰਘਣਾ ਕਈ ਵਾਰ ਕੀਤੀ ਗਈ ਹੈ। ਅਸੀਂ ਜਾਣਦੇ ਹਾਂ ਕਿ ਵੱਖ-ਵੱਖ ਲਾਂਚਪੈਡਾਂ 'ਤੇ ਦੂਜੇ ਪਾਸੇ ਅੱਤਵਾਦੀ ਹਨ, ਜੋ ਸਰਹੱਦ ਪਾਰ ਕਰਨ ਦਾ ਇੰਤਜ਼ਾਰ ਕਰ ਰਹੇ ਹਨ, ਪਰ ਅਸੀਂ ਇਸ ਖਤਰੇ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹਾਂ।"
ਧਾਰਾ 370 ਨੂੰ ਰੱਦ ਕਰਨ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ, "ਧਾਰਾ 370 ਦੇ ਖ਼ਤਮ ਹੋਣ ਤੋਂ ਬਾਅਦ ਸਥਿਤੀ ਵਿੱਚ ਇਕ ਨਿਸ਼ਚਤ ਸੁਧਾਰ ਹੋਇਆ ਹੈ।" ਹਿੰਸਾ ਦੀਆਂ ਘਟਨਾਵਾਂ ਵਿੱਚ ਮਹੱਤਵਪੂਰਨ ਗਿਰਾਵਟ ਆਈ ਹੈ। ਇਹ ਜੰਮੂ ਅਤੇ ਕਸ਼ਮੀਰ ਦੀ ਆਬਾਦੀ ਲਈ ਬਹੁਤ ਵਧੀਆ ਹੈ।
ਐਮ ਐਮ ਨਰਵਾਣੇ ਨੂੰ ਸੈਨਾ ਵਿੱਚ ਬਹਾਦਰੀ ਅਤੇ ਸਮਰਪਣ ਲਈ ਪਰਮ ਵਿਸ਼ਿਸ਼ਟ ਸੇਵਾ ਮੈਡਲ, ਅਤਿ ਵਸ਼ਿਸ਼ਟ ਸੇਵਾ ਮੈਡਲ, ਸੈਨਾ ਮੈਡਲ ਅਤੇ ਵਿਸ਼ਿਸ਼ਟ ਸੇਵਾ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਹੈ। 39 ਸਾਲਾਂ ਦੀ ਸ਼ਾਨਦਾਰ ਸੇਵਾ ਤੋਂ ਬਾਅਦ ਮਨੋਜ ਮੁਕੰਦ ਨਰਵਾਣੇ ਅੱਜ ਭਾਰਤੀ ਸੈਨਾ ਦੀ ਸਿਖਰ 'ਤੇ ਪਹੁੰਚ ਗਏ ਹਨ।