ਨਵੀਂ ਦਿੱਲੀ : ਲੋਕ ਸਭਾ ਚੋਣਾਂ ਵਿੱਚ ਸੀਨੀਅਰ ਨੇਤਾਵਾਂ ਦੇ ਪ੍ਰਦਰਸ਼ਨ ਤੋਂ ਅੱਕੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਆਪਣਾ ਅਸਤੀਫਾ ਦੇਣ 'ਤੇ ਅੜੇ ਹਨ। ਰਾਹੁਲ ਗਾਂਧੀ ਦੇ ਪਾਰਟੀ ਪ੍ਰਧਾਨ ਬਣੇ ਰਹਿਣ ਦੇ ਅਪੀਲ ਨੂੰ ਵਾਰ-ਵਾਰ ਠੁਕਰਾਇਆ ਹੈ। ਇਸੇ ਦੌਰਾਨ ਕਾਂਗਰਸ ਵਿੱਚ 'ਬੁੱਢੇ ਬਨਾਮ ਨੌਜਵਾਨ' ਜੰਗ ਛਿੜ ਗਈ ਹੈ। ਦਿੱਲੀ ਦੇ ਕਾਂਗਰਸ ਹੈੱਡਕੁਆਟਰ ਸਮੇਤ ਕਾਂਗਰਸ ਦੇ ਤਕਰੀਬਨ 120 ਆਗੂਆਂ ਨੇ ਸਾਮੂਹਿਕ ਅਸਤੀਫਾ ਦਿੱਤਾ ਹੈ।

ਦੱਸਿਆ ਜਾਂਦਾ ਹੈ ਕਿ ਰਾਹੁਲ ਗਾਂਧੀ ਦੇ ਬਿਆਨ ਤੋਂ ਬਾਅਦ ਕਾਂਗਰਸ ਦੇ ਅਹੁਦੇਦਾਰਾਂ ਨੇ ਇਹ ਕਦਮ ਚੁੱਕਿਆ ਹੈ। ਅਸਤੀਫਾ ਦੇਣ 'ਚ ਨੌਜਵਾਨ ਕਾਂਗਰਸ, ਮਹਿਲਾ ਕਾਂਗਰਸ ਤੇ ਸਕੱਤਰ ਸ਼ਾਮਲ ਹਨ। ਇਨ੍ਹਾਂ ਲੋਕਾਂ ਨੇ ਰਾਹੁਲ ਗਾਂਧੀ ਨੂੰ ਆਪਣਾ ਅਸਤੀਫਾ ਭੇਜ ਦਿੱਤਾ ਹੈ।

ਬੀਤੇ ਵੀਰਵਾਰ ਨੂੰ ਵਿਵੇਕ ਤਨਖਾ ਦੇ ਅਸਤੀਫੇ ਤੋਂ ਬਾਅਦ ਕਈ ਵੱਡੇ ਆਗੂਆਂ ਨੇ ਅਸਤੀਫਾ ਸੌਂਪਿਆ। ਅਸਤੀਫਾ ਦੇਣ 'ਚ ਵੱਡੇ ਆਗੂਆਂ 'ਚ ਦਿੱਲੀ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਰਾਜੇਸ਼ ਲਿਲੋਠੀਆ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਹਰਿਆਣਾ ਪ੍ਰਦੇਸ਼ ਮਹਿਲਾ ਕਾਂਗਰਸ ਪ੍ਰਧਾਨ ਸੁਮਿਤਰਾ ਚੌਹਾਨ ਨੇ ਵੀ ਆਪਣਾ ਅਸਤੀਫਾ ਦਿੱਤਾ ਹੈ। ਹੁਣ ਦੇਖਣ ਵਾਲੀ ਗੱਲ ਹੋਵੇਗੀ ਕਿ ਇਸ ਅਸਤੀਫ਼ਾ ਮੁਹਿੰਮ ਦਾ ਰਾਹੁਲ ਗਾਂਧੀ 'ਤੇ ਕੀ ਅਸਰ ਦਿੰਦਾ ਹੈ।